ਦਰਜਾ ਚਾਰ ਮੁਲਾਜ਼ਮਾਂ ਵੱਲੋਂ ਡੀ ਸੀ ਤੇ ਸਿਹਤ ਮੰਤਰੀ ਨੂੰ ਪੱਤਰ
ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Advertisement
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਕੱੱਤਰਤਾ ਕਰਕੇ ਆਪਣੀਆਂ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਨੂੰ ਯਾਦ ਪੱਤਰ ਸੌਂਪਿਆ ਗਿਆ। ਇੱਥੇ ਡਾ. ਅੰਬੇਡਕਰ ਦੇ ਬੁੱਤ ਦੇ ਸਾਹਮਣੇ ਇਕੱਤਰਤਾ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕੀਤੀਆਂ ਦੋਵਾਂ ਹਕੂਮਤਾਂ ਖ਼ਿਲਾਫ਼ ਖੂਬ ਭੜਾਸ ਕੱਢੀ ਗਈ।
ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ, ਮਜ਼ਦੂਰਾਂ ਅਤੇ ਦਲਿਤ ਸਮਾਜ ਵਿਚਲੇ ਕਿਰਤੀਆਂ ਦੀਆਂ ਮੰਗਾਂ ਨੂੰ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ। ਸ੍ਰੀ ਲੁਬਾਣਾ ਨੇ ਕਈ ਮੰਗਾਂ ਦਾ ਜ਼ਿਕਰ ਵੀ ਕੀਤਾ, ਜਿਨ੍ਹਾਂ ’ਚ ਪ੍ਰਮੁੱਖ ਕੰਮ ਬਰਾਬਰ ਤਨਖਾਹ, ਕਰਮੀਆਂ ਨੂੰ ਪੱਕੇ ਕਰਨ, ਠੇਕੇਦਾਰੀ ਪ੍ਰਥਾ ਖਤਮ ਕਰਨ ਸਣੇ ਕਈ ਹੋਰ ਮੰਗਾਂ ਸ਼ਾਮਲ ਹਨ। ਲੁਬਾਣਾ ਨੇ ਦੱਸਿਆ ਕਿ ਇਸ ਮਗਰੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਰਾਹੀਂ ਵੀ ਸਰਕਾਰ ਨੂੰ ਅਜਿਹਾ ਯਾਦ ਪੱਤਰ ਵੱਖਰੇ ਤੌਰ ’ਤੇ ਦਿੱਤਾ ਗਿਆ।
Advertisement
ਇਸ ਮੌਕੇ ਜਗਮੋਹਨ ਨੋਲੱਖਾ, ਅਮਰਨਾਥ, ਮੱਖਣ ਸਿੰਘ, ਦਰਸ਼ਨ ਜੌੜੇਮਾਜਰਾ, ਰਾਮ ਲਾਲ ਰਾਮਾ, ਜਗਤਾਰ ਲਾਲ, ਸ਼ਿਵ ਚਰਨ, ਇੰਦਰਪਾਲ ਵਾਲਿਆ, ਗੁਰਚਰਨ ਸਿੰਘਬਲਬੀਰ ਸਿੰਘ, ਕੁਲਦੀਪ ਰਾਈਵਾਲ, ਮੋਦ ਨਾਥ ਸ਼ਰਮਾ, ਸੁਨੀਲ ਦੱਤ, ਰਾਮ ਜ਼ੋਧਾ, ਰਾਜੇਸ਼ ਗੋਲੂ, ਰਾਮ ਪ੍ਰਸ਼ਾਦ ਸਹੋਤਾ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਗੁਰਿੰਦਰ ਗੁਰੀ, ਲਖਵੀਰ ਸਿੰਘ, ਨੀਸ਼ਾ ਰਾਣੀ, ਕਾਕਾ ਸਿੰਘ ਤੇ ਸਤਿਨਰਾਇਣ ਗੋਨੀ ਹਾਜ਼ਰ ਸਨ।
Advertisement
