ਮਾਨਸਿਕ ਸਿਹਤ ਜਾਗਰੂਕਤਾ ਵਿਸ਼ੇ ’ਤੇ ਭਾਸ਼ਣ ਲੜੀ ਸਮਾਪਤ
ਪੰਜਾਬੀ ਯੂਨੀਵਰਸਿਟੀ ਵਿੱਚ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਵਿਦਿਆਰਥੀ ਕੌਂਸਲਿੰਗ ਕੇਂਦਰ ਵੱਲੋਂ ਮਾਨਸਿਕ ਸਿਹਤ ਜਾਗਰੂਕਤਾ ਵਿਸ਼ੇ ’ਤੇ 28 ਅਕਤੂਬਰ ਨੂੰ ਸ਼ੁਰੂ ਹੋਈ ਭਾਸ਼ਣ ਲੜੀ ਸਮਾਪਤ ਹੋ ਗਈ ਹੈ ਇਸ ਦੌਰਾਨ ਇਤਿਹਾਸ, ਅੰਗਰੇਜ਼ੀ, ਅਰਥ ਸ਼ਾਸਤਰ, ਭੂਗੋਲ, ਸਿਵਲ ਇੰਜਨੀਅਰਿੰਗ, ਇਲੈੱਕਟਰਾਨਿਕਸ ਅਤੇ ਸੰਚਾਰ...
Advertisement
ਪੰਜਾਬੀ ਯੂਨੀਵਰਸਿਟੀ ਵਿੱਚ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਵਿਦਿਆਰਥੀ ਕੌਂਸਲਿੰਗ ਕੇਂਦਰ ਵੱਲੋਂ ਮਾਨਸਿਕ ਸਿਹਤ ਜਾਗਰੂਕਤਾ ਵਿਸ਼ੇ ’ਤੇ 28 ਅਕਤੂਬਰ ਨੂੰ ਸ਼ੁਰੂ ਹੋਈ ਭਾਸ਼ਣ ਲੜੀ ਸਮਾਪਤ ਹੋ ਗਈ ਹੈ ਇਸ ਦੌਰਾਨ ਇਤਿਹਾਸ, ਅੰਗਰੇਜ਼ੀ, ਅਰਥ ਸ਼ਾਸਤਰ, ਭੂਗੋਲ, ਸਿਵਲ ਇੰਜਨੀਅਰਿੰਗ, ਇਲੈੱਕਟਰਾਨਿਕਸ ਅਤੇ ਸੰਚਾਰ ਇੰਜਨੀਅਰਿੰਗ, ਅਤੇ ਮਕੈਨੀਕਲ ਇੰਜਨੀਅਰਿੰਗ ਸਣੇ ਵੱਖ-ਵੱਖ ਵਿਭਾਗਾਂ ਵਿੱਚ ਕੌਂਸਲਰ ਡਾ. ਰੂਬੀ ਗੁਪਤਾ ਨੇ ਤਕਰੀਬਨ 800 ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਪ੍ਰੋਗਰਾਮ ’ਚ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਅਤੇ ਐਡੀਸ਼ਨਲ ਪ੍ਰੋਵੋਸਟ (ਲੜਕੀਆਂ) ਡਾ. ਜਗਪ੍ਰੀਤ ਕੌਰ ਨੇ ਸਹਿਯੋਗ ਦਿੱਤਾ। ਇੰਜਨੀਅਰਿੰਗ ਵਿਭਾਗਾਂ ਵਿੱਚ ਲੈਕਚਰ ਲੜੀ ਦਾ ਪ੍ਰਬੰਧ ਪ੍ਰੋਵੋਸਟ ਡਾ. ਸੁਖਵਿੰਦਰ ਸਿੰਘ ਸਰਾਂ ਨੇ ਕਰਵਾਇਆ।
Advertisement
Advertisement
