ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਾਸ ਜਿੱਤ ਕੇ ਸਰਪੰਚ ਬਣਿਆ ਲਖਵਿੰਦਰ ਸਿੰਘ

ਪੰਚਾਇਤੀ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਦੇ ਫਰਕ ਕਾਰਨ ਸਮਾਣਾ ਦੇ ਪਿੰਡ ਅਸਮਾਨਪੁਰ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਐੱਸਡੀਐੱਮ ਦਫਤਰ ਵਿੱਚ ਏਡੀਸੀ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਲਖਵਿੰਦਰ ਸਿੰਘ ਨੂੰ ਟਾਸ ਕਰਨ ’ਤੇ ਇੱਕ ਵੋਟ ਨਾਲ ਜੇਤੂ ਕਰਾਰ ਦਿੱਤਾ...
Advertisement

ਪੰਚਾਇਤੀ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਦੇ ਫਰਕ ਕਾਰਨ ਸਮਾਣਾ ਦੇ ਪਿੰਡ ਅਸਮਾਨਪੁਰ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਐੱਸਡੀਐੱਮ ਦਫਤਰ ਵਿੱਚ ਏਡੀਸੀ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਲਖਵਿੰਦਰ ਸਿੰਘ ਨੂੰ ਟਾਸ ਕਰਨ ’ਤੇ ਇੱਕ ਵੋਟ ਨਾਲ ਜੇਤੂ ਕਰਾਰ ਦਿੱਤਾ ਗਿਆ। ਐੱਸਡੀਐੱਮ ਰੀਚਾ ਗੋਇਲ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਸਮੇਂ ਹੋਈ ਵੋਟਾਂ ਦੀ ਗਿਣਤੀ ਅਨੁਸਾਰ ਦੋ ਵੋਟਾਂ ਨਾਲ ਗੁਰਜੰਟ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ ਜਿਸ ਸਬੰਧੀ ਲਖਵਿੰਦਰ ਸਿੰਘ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਹਾਈ ਕੋਰਟ ਦੀਆਂ ਹਦਾਇਤਾਂ ’ਤੇ ਡੀਸੀ ਦੀ ਦੇਖਰੇਖ ਅਤੇ ਏਡੀਸੀ ਦੀ ਹਾਜ਼ਰੀ ਵਿੱਚ ਵੋਟਾਂ ਦੀ ਗਿਣਤੀ ਕੀਤੀ ਗਈ ਜਿਸ ਵਿੱਚ ਦੋਵਾਂ ਉਮੀਦਵਾਰਾਂ ਨੂੰ 240-240 ਵੋਟਾਂ ਮਿਲੀਆਂ। ਇਸ ਤੋਂ ਬਾਅਦ ਟਾਸ ਕਰਵਾ ਕੇ ਲਖਵਿੰਦਰ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ।

Advertisement
Advertisement