ਅਕਾਲੀ ਦਲ ਦੇ ਮੀਤ ਪ੍ਰਧਾਨ ਲਖਬੀਰ ਲੌਟ ਦਾ ਸਨਮਾਨ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲਖਵੀਰ ਸਿੰਘ ਲੌਟ ਦਾ ਮੀਤ ਪ੍ਰਧਾਨ ਬਣਨ ’ਤੇ ਐੱਨਪੀ ਪ੍ਰਾਪਰਟੀ ਡੀਲਰ ਦੇ ਸ਼ੋਅਰੂਮ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲਖਵੀਰ ਲੌਟ ਨੂੰ ਮਿਲੀ ਜ਼ਿੰਮੇਵਾਰੀ ਪਟਿਆਲਾ ਜ਼ਿਲ੍ਹੇ ਲਈ ਮਾਣ ਦੀ ਗੱਲ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲਖਵੀਰ ਸਿੰਘ ਲੌਟ ਦਾ ਮੀਤ ਪ੍ਰਧਾਨ ਬਣਨ ’ਤੇ ਐੱਨਪੀ ਪ੍ਰਾਪਰਟੀ ਡੀਲਰ ਦੇ ਸ਼ੋਅਰੂਮ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲਖਵੀਰ ਲੌਟ ਨੂੰ ਮਿਲੀ ਜ਼ਿੰਮੇਵਾਰੀ ਪਟਿਆਲਾ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ। ਸਨਮਾਨ ਹੋਣ ਤੋਂ ਬਾਅਦ ਲੌਟ ਨੇ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਅੱਜ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅੱਧਾ ਪੰਜਾਬ ਪਾਣੀ ’ਚ ਡੁੱਬਿਆ ਪਿਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਜਾ ਰਹੇ ਹਨ। ਇਸ ਮੌਕੇ ਪਰਗਟ ਸਿੰਘ, ਚਮਕੌਰ ਸਿੰਘ ਉੱਪਲ, ਨਾਜ਼ਰ ਸਿੰਘ, ਜਗਮੀਤ ਸਿੰਘ ਕਲੇਰ, ਰਣਧੀਰ ਸਿੰਘ ਘੁਮਾਣ ਤੇ ਕੇਸਰ ਸਿੰਘ ਆਦਿ ਹਾਜ਼ਰ ਸਨ।
Advertisement
Advertisement