ਕੁੱਲੂ ਦੇ ਕਲਾਕਾਰਾਂ ਵੱਲੋਂ ਹਾਸਰਸ ਨਾਟਕ ‘ਬਿੱਛੂ’ ਦਾ ਮੰਚਨ
ਉੱਤਰੀ ਖੇਤਰ ਸਭਿਆਚਾਰਕ ਕੇਂਦਰ ਵੱਲੋਂ ਹਿੰਦੀ ਦਿਵਸ ਵਿਸ਼ੇਸ਼ ਸਮਾਗਮ
Advertisement
ਰਾਸ਼ਟਰੀ ਹਿੰਦੀ ਦਿਵਸ ਸਮਾਗਮ ਸਬੰਧੀ ਉੱਤਰੀ ਖੇਤਰ ਸਭਿਆਚਾਰਕ ਕੇਂਦਰ (ਸਭਿਆਚਾਰਕ ਮੰਤਰਾਲਾ ਭਾਰਤ ਸਰਕਾਰ) ਪਟਿਆਲਾ ਵੱਲੋਂ ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿੱਚ ਮਹੀਨਾਵਾਰ ਨਾਟਕ ਲੜੀ ਅਧੀਨ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਿੰਦੀ ਭਾਸ਼ਾ ਦੇ ਪ੍ਰਤੀ ਅਤੇ ਇਤਿਹਾਸ ਬਾਰੇ ਸਾਹਿਤ ਕਲਸ ਦੇ ਸੰਪਾਦਕ ਸਾਗਰ ਸੂਦ ‘ਸੰਜੇ’ ਵੱਲੋਂ ਰੋਸ਼ਨੀ ਪਾਈ ਗਈ ਉੱਥੇ ਨਾਲ ਹੀ ਕੁੱਲੂ ਦੇ (ਹਿਮਾਚਲ ਪ੍ਰਦੇਸ਼) ਦੇ ਐਕਟਿਵ ਮੋਨਾਲ ਕਲਚਰਲ ਐਸੋਸੀਏਸ਼ਨ ਦੇ ਕਲਾਕਾਰਾਂ ਨੇ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਕੇਹਰ ਸਿੰਘ ਠਾਕੁਰ ਦੀ ਨਿਰਦੇਸ਼ਨਾ ਹੇਠ ਵਿਸ਼ਵ ਪ੍ਰਸਿੱਧ ਮੋਲੀਅਰ ਦੀ ਰਚਨਾ ਤੇ ਅਧਾਰਿਤ ਹਾਸਰਸ ‘ਬਿੱਛੂ’ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ।
ਇਸ ਨਾਟਕ ਰਚਨਾ ਦੇ ਉਰਦੂ ਅਨੁਵਾਦ ਦਾ ਹਿਮਾਚਲੀ ਰੂਪਾਂਤਰਨ ਕੇਹਰ ਸਿੰਘ ਠਾਕੁਰ ਨੇ ਖ਼ੁਦ ਹੀ ਕੀਤਾ ਸੀ। ਨਾਟਕ ਦੀ ਪੇਸ਼ਕਾਰੀ ਵਿੱਚ ਮੂਲ ਭਾਸ਼ਾ ਹਿੰਦੀ ਰੱਖਦਦਿਆਂ ਹਿਮਾਚਲੀ ਬੋਲੀਆਂ ਅਤੇ ਸ਼ਬਦਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ। ਨਾਟਕ ਵਿੱਚ ਪ੍ਰਮੁੱਖ ਰੂਪ ਨਾਲ ਕੇਹਰ ਸਿੰਘ ਠਾਕੁਰ, ਰੇਵਤ ਰਾਮ ਵਿਕੀ, ਪਰਮਾਨੰਦ ਪਿੰਕੂ ਜੀਵਾ ਨੰਦ ਚੌਹਾਨ, ਸੂਰਜ, ਸ਼ਾਮ ਲਾਲ, ਆਂਚਲ, ਗੀਤਾਂਜਲੀ, ਸੇਜਲ, ਅਨਿਆ, ਜੀਆ, ਪੂਨਮ ਤੋਂ ਇਲਾਵਾ ਵੈਭਵ ਠਾਕੁਰ, ਮੀਨਾਕਸ਼ੀ, ਮਹਿੰਦਰ ਠਾਕੁਰ, ਮਮਤਾ, ਆਸ਼ਾ, ਪ੍ਰੇਰਨਾ, ਸਿਮਰਤੀਕਾ, ਸਵਿਤਰਾ, ਦੇਸਰਾਜ ਸੁਮਿਤ ਅਤੇ ਸੰਜੂ ਸ਼ਾਮਲ ਸਨ। ਇਸ ਮੌਕੇ ਉੱਤੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਡਾਇਰੈਕਟਰ ਜਨਾਬ ਐੱਮ ਫੁਰਕਾਨ ਖ਼ਾਨ ਨੇ ਹਿੰਦੀ ਭਾਸ਼ਾ ਦੇ ਇਤਿਹਾਸ ਦੇ ਬਾਰੇ ਆਪਣੇ ਇੱਕ ਸੰਦੇਸ਼ ਵਿੱਚ ਕਿਹਾ ਕਿ ਭਾਸ਼ਾ ਆਪਣੇ ਵਿਚਾਰਾਂ ਦੀ ਦੇਣ ਹੈ ਅਤੇ ਸਾਨੂੰ ਆਪਣੀ ਭਾਸ਼ਾ ਦੇ ਪ੍ਰਤੀ ਸੰਪੂਰਨ ਵਿਸ਼ਵਾਸ ਅਤੇ ਮਾਨ- ਸਨਮਾਨ ਰੱਖਣਾ ਚਾਹੀਦਾ ਹੈ।
Advertisement
Advertisement