ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਹਾਂ ਦੌਦ ਤੋਂ ਅਗਵਾ ਬੱਚਾ ਸਹੀ ਸਲਾਮਤ ਬਰਾਮਦ, ਪੁਲੀਸ ਮੁਕਾਬਲੇ ਦੌਰਾਨ ਇਕ ਅਗਵਾਕਾਰ ਹਲਾਕ; ਤਿੰਨ ਪੁਲੀਸ ਮੁਲਾਜ਼ਮ ਜ਼ਖਮੀ

ਵਿੱਤ ਮੰਤਰੀ ਹਰਪਾਲ ਚੀਮਾ ਨੇ ਪਿੰਡ ਪਹੁੰਚ ਕੇ ਬੱਚੇ ਨੂੰ ਪਰਿਵਾਰ ਹਵਾਲੇ ਕੀਤੇ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੁਲੀਸ ਵੱਲੋਂ ਬਰਾਮਦ ਕੀਤੇ ਬੱਚੇ ਨੂੰ ਗੋਦੀ ਵਿਚ ਚੁੱਕ ਦੇ ਉਸ ਦੇ ਪਰਿਵਾਰ ਨੂੰ ਸੌਂਪਣ ਲਈ ਜਾਂਦੇ ਹੋਏ।
Advertisement

ਦੇਵਿੰਦਰ ਸਿੰਘ ਜੱਗੀ/ਸਰਬਜੀਤ ਸਿੰਘ ਭੰਗੂ /ਮੋਹਿਤ ਸਿੰਗਲਾ

ਮਲੌਦ/ਪਟਿਆਲਾ/ਨਾਭਾ, 13 ਮਾਰਚ

Advertisement

ਮਲੌਦ ਬਲਾਕ ਦੇ ਪਿੰਡ ਸੀਹਾਂ ਦੌਦ ਤੋਂ 12 ਮਾਰਚ ਦੀ ਸ਼ਾਮ ਨੂੰ ਅੱਠ ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਪਟਿਆਲਾ ਪੁਲੀਸ ਨੇ ਇੱਥੇ ਮੁਕਾਬਲੇ ਦੌਰਾਨ ਮਾਰ ਮੁਕਾਇਆ। ਪੁਲੀਸ ਨੇ ਬੱਚੇ ਨੂੰ ਮੰਡੌਰ ਪਿੰਡ (ਪਟਿਆਲਾ) ਲਾਗਿਓਂ ਸਹੀ ਸਲਾਮਤ ਬਰਾਮਦ ਕਰ ਲਿਆ।

ਇਸ ਮਗਰੋਂ ਦੇਰ ਸ਼ਾਮ ਪਿੰਡ ਸੀਹਾਂ ਦੌਦ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣ ਮਾਜਰਾ ਸਣੇ ਕੁਝ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਬੱਚੇ ਭਵਕੀਰਤ ਸਿੰਘ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਕੇਸ ਨੂੰ ਮੋਨੀਟਰ ਕਰ ਰਹੇ ਸਨ।

ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿਘ ਸਿੱਧੂ ਅਗਵਾਕਾਰਾਂ ਨਾਲ ਹੋਏ ਮੁਕਾਬਲੇ ਤੇ ਉਨ੍ਹਾਂ ਦੇ ਚੁੰਗਲ ’ਚੋਂ ਛੁਡਾਏ ਬੱਚੇ ਬਾਰੇ ਜਾਣਕਾਰੀ ਦਿੰਦੇ ਹੋਏ। ਫੋਟੋ: ਰਾਜੇਸ਼ ਸੱਚਰ

ਮਾਰੇ ਗਏ ਅਗਵਾਕਾਰ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਉਂਝ ਮੁਕਾਬਲੇ ਦੌਰਾਨ ਤਿੰਨ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਪੁਲੀਸ ਮੁਕਾਬਲਾ ਨਾਭਾ ਨੇੜਲੇ ਪਿੰਡ ਅਜਨੌਦਾ ਨਜ਼ਦੀਕ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨਾਲ ਹੋਇਆ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਵਿਚ ਰੁਪਿੰਦਰ ਸਿੰਘ, ਸ਼ਿਵਜੀ ਗਿਰ ਅਤੇ ਬਲਜਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਰੁਪਿੰਦਰ ਸਿੰਘ ਦੇ ਲੱਤ ਵਿੱਚ ਜਦ ਕਿ ਬਲਜਿੰਦਰ ਸਿੰਘ ਦੇ ਕੰਨ ’ਤੇ ਗੋਲੀ ਲੱਗੀ ਜਦਕਿ ਸ਼ਿਵਜੀ ਗਿਰ ਦੇ ਵੀ ਸੱਟ ਵੱਜੀ ਹੈ।

Advertisement
Show comments