ਕਾਰਜਨੀਤ ਕੌਰ ਨੇ ਰੋਲਰ ਸਕੇਟਿੰਗ ’ਚ ਮੱਲਾਂ ਮਾਰੀਆਂ
ਰਾਜਪੁਰਾ ਨੇੜਲੇ ਪਿੰਡ ਢਕਾਣਸੂ ਕਲਾਂ ਦੀ ਪੀ ਐੱਮ ਸ੍ਰੀ ਸਰਕਾਰੀ ਹਾਈ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਕਾਰਜਨੀਤ ਕੌਰ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੋਲਰ ਸਕੇਟਿੰਗ ਖੇਡ ਵਿੱਚ ਦੋ ਤਗਮੇ ਜਿੱਤ ਕੇ ਸਕੂਲ...
Advertisement
ਰਾਜਪੁਰਾ ਨੇੜਲੇ ਪਿੰਡ ਢਕਾਣਸੂ ਕਲਾਂ ਦੀ ਪੀ ਐੱਮ ਸ੍ਰੀ ਸਰਕਾਰੀ ਹਾਈ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਕਾਰਜਨੀਤ ਕੌਰ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੋਲਰ ਸਕੇਟਿੰਗ ਖੇਡ ਵਿੱਚ ਦੋ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ।
ਢਕਾਣਸੂ ਮਾਜਰਾ ਦੀ ਰਹਿਣ ਵਾਲੀ ਕਾਰਜਨੀਤ ਕੌਰ ਨੇ ਸੰਗਰੂਰ ਵਿਖੇ ਹੋਈਆਂ ਖੇਡਾਂ ਵਿੱਚ ਅੰਡਰ-14 ਵਰਗ ਵਿੱਚ ਰਿੰਕ ਰੇਸ 1000 ਮੀਟਰ ਵਿੱਚ ਚਾਂਦੀ ਦਾ ਤਗਮਾ ਤੇ ਰੋਡ ਰੇਸ 2000 ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਕਾਰਜਨੀਤ ਦੇ ਪਿਤਾ ਆਰਕੀਟੈਕਟ ਰਣਜੀਤ ਸਿੰਘ ਨੇ ਦੱਸਿਆ ਕਿ ਬੇਟੀ ਦੀ ਇਸ ਪ੍ਰਾਪਤੀ ਨਾਲ ਉਹਨਾਂ ਦਾ ਅਤੇ ਸਕੂਲ ਦਾ ਸਿਰ ਫਖਰ ਨਾਲ ਉੱਚਾ ਹੋਇਆ ਹੈ। ਸਕੂਲ ਦੇ ਮੁੱਖ ਅਧਿਆਪਕ ਰਾਜੀਵ ਕੁਮਾਰ ਨੇ ਕਾਰਜਨੀਤ ਕੌਰ ਨੂੰ ਦੋ ਮੈਡਲ ਜਿੱਤਣ ’ਤੇ ਵਧਾਈ ਦਿੱਤੀ।
Advertisement
Advertisement
