ਜੌੜਾਮਾਜਰਾ ਨੇ ਝੋਨੇ ਦੀ ਬੋਲੀ ਕਰਵਾ ਕੇ ਖ਼ਰੀਦ ਸ਼ੁਰੂ ਕਰਵਾਈ
ਸਮਾਣਾ ਦੀ ਅਨਾਜ ਮੰਡੀ ਵਿਚ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਝੋਨੇ ਦੀ ਪਲੇਠੀ ਢੇਰੀ ਦੀ ਬੋਲੀ ਕਰਵਾ ਕੇ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਨਾਲ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਮੌਜੂਦ ਸਨ। ਜੌੜਾਮਾਜਰਾ ਨੇ ਝੋਨੇ ਦੀ ਖਰੀਦ ਕਰਨ ਉਪਰੰਤ ਦੱਸਿਆ ਕਿ...
Advertisement
ਸਮਾਣਾ ਦੀ ਅਨਾਜ ਮੰਡੀ ਵਿਚ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਝੋਨੇ ਦੀ ਪਲੇਠੀ ਢੇਰੀ ਦੀ ਬੋਲੀ ਕਰਵਾ ਕੇ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਨਾਲ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਮੌਜੂਦ ਸਨ। ਜੌੜਾਮਾਜਰਾ ਨੇ ਝੋਨੇ ਦੀ ਖਰੀਦ ਕਰਨ ਉਪਰੰਤ ਦੱਸਿਆ ਕਿ ਖ਼ਰੀਦ ਕੇਂਦਰਾਂ ’ਚ ਪੁਖਤਾ ਪ੍ਰਬੰਧ ਮੁੰਕਮਲ ਕਰ ਲਏ ਗਏ ਹਨ। ਲਿਫਟਿੰਗ ਅਤੇ ਅਦਾਇਗੀ ਵੀ ਨਾਲੋ-ਨਾਲ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਪਕਾ ਕੇ ਵਢਾਉਣ ਤਾਂ ਜੋ ਮੰਡੀ ’ਚ ਆਉਂਦੇ ਸਾਰ ਉਨ੍ਹਾਂ ਦੀ ਫਸਲ ਵਿਕ ਸਕੇ। ਸੀਜ਼ਨ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਸੰਦੀਪ ਗਰਗ (ਸੰਜੂ), ਪ੍ਰਧਾਨ ਨਰਿੰਦਰ ਗਰਗ, ਕਸ਼ਮੀਰ ਸਿੰਘ ਰਾਜਲਾ, ਸੈਕਟਰੀ ਪਵਨ ਧੂਰੀ, ਪਵਨ ਕੁਮਾਰ, ਪੁਨੀਤ ਸਿੰਗਲਾ, ਕੁਲਦੀਪ ਸਿੰਘ ਬੰਮਣਾ, ਕੁਲਵੀਰ ਸਿੰਗਲਾ, ਹਾਕਮ ਸਿੰਘ, ਮਨੋਜ ਕੁਮਾਰ, ਨਿਰਭੈ ਸਿੰਘ, ਗੋਪਾਲ ਕ੍ਰਿਸ਼ਨ ਗਰਗ, ਬੀ.ਕੇ.ਗੁਪਤਾ, ਮਨੋਜ ਬਾਂਸਲ (ਮੌਜਾ), ਸੁਪਰਵਾਇਜ਼ਰ ਦੀਪ ਇੰਦਰ ਸ਼ਰਮਾ (ਜੋਲੀ) ਗੌਰਵ ਗੋਰੀ, ਸਤਿੰਦਰ ਸੱਤੀ ਤੋਂ ਇਲਾਵਾ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।
Advertisement
Advertisement