ਜਥੇਦਾਰ ਬਘੌਰਾ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ
ਅਕਾਲ ਤਖ਼ਤ ਤੇ ਗੁਰਮੁਖੀ ਐਕਸਪ੍ਰੈੱਸ ਰੋਜ਼ਾਨਾ ਚਲਾਉਣ ਦੀ ਮੰਗ
Advertisement
ਭਾਰਤੀ ਕਿਸਾਨ ਉਥਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਸਥਾਨਕ ਲੋਕਾਂ ਵੱਲੋਂ ਮੰਗ ਪੱਤਰ ਕੇਂਦਰ ਸਰਕਾਰ ਦੇ ਨਾਮ ਰਾਜਪੁਰਾ ਦੇ ਐੱਸਡੀਐੱਮ ਨੂੰ ਸੌਂਪਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜੋ ਰੇਲ ਗੱਡੀਆਂ ਰਾਜਪੁਰਾ ਜੰਕਸ਼ਨ ਤੋਂ ਲੰਘਦੀਆਂ ਹਨ, ਉਨ੍ਹਾਂ ਦਾ ਠਹਿਰਾਅ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਕੀਤਾ ਜਾਵੇ। ਜਥੇਦਾਰ ਸੁਖਜੀਤ ਸਿੰਘ ਨੇ ਕਿਹਾ ਅਕਾਲ ਤਖ਼ਤ ਐਕਸਪ੍ਰੈੱਸ ਨੰਬਰ 12318-12317 ਅਤੇ ਗੁਰਮੁਖੀ ਐਕਸਪ੍ਰੈੱਸ ਨੰਬਰ 12426-12425 ਰੇਲ ਗੱਡੀਆਂ ਪਟਨਾ ਸਾਹਿਬ ਨੂੰ ਚੱਲਦੀਆਂ ਹਨ। ਇਨ੍ਹਾਂ ਦਾ ਠਹਿਰਾਅ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਰੋਜ਼ਾਨਾ ਚਲਾਇਆ ਜਾਵੇ। ਜਥੇਦਾਰ ਬਘੌਰਾ ਨੇ ਕਿਹਾ ਕਿ ਗੰਗਾਨਗਰ ਤੋਂ ਹਜ਼ੂਰ ਸਾਹਿਬ ਨੂੰ ਰੋਜ਼ਾਨਾ ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾਣ। ਜਥੇਦਾਰ ਬਘੌਰਾ ਨੇ ਮੰਗ ਕੀਤੀ ਕਿ ਕਰੋਨਾ ਕਾਲ ਤੋਂ ਬਾਅਦ ਵਿੱਚ ਕੁਝ ਟਾਈਮ ਅੰਬਾਲਾ ਕੈਟ ਤੋਂ ਚੰਡੀਗੜ੍ਹ ਕੀਤੇ ਗਏ ਹਨ ਜਿਨ੍ਹਾਂ ਵਿਚ ਪੱਛਮ ਐਕਸਪ੍ਰੈੱਸ ਨੰਬਰ 12925-12926, ਮਾਲਵਾ ਐਕਸਪ੍ਰੈੱਸ ਨੰਬਰ 12919-12920 ਅਤੇ ਹੇਮਕੁੰਡ ਐਕਸਪ੍ਰੈੱਸ ਨੰਬਰ 14609-14610 ਇਨ੍ਹਾਂ ਵਾਪਸ ਇਸੇ ਰੂਟ ’ਤੇ ਰਾਜਪੁਰਾ-ਸਰਹਿੰਦ-ਲੁਧਿਆਣਾ ਕੀਤਾ ਜਾਵੇ। ਇਸੇ ਤਰ੍ਹਾਂ ਪੂਜਾ ਐਕਸਪ੍ਰੈੱਸ 12413 ਅਤੇ ਦੁਰਗਾ ਐਕਸਪ੍ਰੈੱਸ 22401, ਅੰਮ੍ਰਿਤਸਰ ਐਕਸਪ੍ਰੈੱਸ 14631, ਪਠਾਨਕੋਟ ਐਕਸਪ੍ਰੈੱਸ 22429-22430 ਦਾ ਰਾਜਪੁਰਾ ਤੇ ਸਰਹਿੰਦ ਵਿੱਚ ਰੁਕਣਾ ਯਕੀਨੀ ਬਣਾਇਆ ਜਾਵੇ।
Advertisement
Advertisement