ਇੰਦਰਜੀਤ ਸੰਧੂ ਵੱਲੋਂ ਘੱਗਰ ਤੇ ਮੀਰਾਂਪੁਰ ਚੋਅ ਦਾ ਜਾਇਜ਼ਾ
ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਦੇ ਉਪ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਘੱਗਰ ਦਰਿਆ ’ਚ ਪਾਣੀ ਦੇ ਪੱਧਰ ਅਤੇ ਮੀਰਾਂਪੁਰ ਚੋਅ ਨਾਲ ਲੱਗਦੇ ਪਿੰਡਾਂ ਉਲਟਪੁਰ, ਮਹਿਮੂਦਪੁਰ, ਦੁੜਦ ਅਤੇ ਜੁਲਾਹਖੇੜੀ ਆਦਿ ਦਾ ਜਾਇਜ਼ਾ ਲਿਆ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ...
Advertisement
ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਦੇ ਉਪ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਘੱਗਰ ਦਰਿਆ ’ਚ ਪਾਣੀ ਦੇ ਪੱਧਰ ਅਤੇ ਮੀਰਾਂਪੁਰ ਚੋਅ ਨਾਲ ਲੱਗਦੇ ਪਿੰਡਾਂ ਉਲਟਪੁਰ, ਮਹਿਮੂਦਪੁਰ, ਦੁੜਦ ਅਤੇ ਜੁਲਾਹਖੇੜੀ ਆਦਿ ਦਾ ਜਾਇਜ਼ਾ ਲਿਆ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਘੱਗਰ ਸਮੇਤ ਟਾਂਗਰੀ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਕਰਕੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਇਆ ਹੈ ਅਤੇ ਕਈ ਪਿੰਡਾਂ ਵਿੱਚ ਪਾਣੀ ਉਛਲਕੇ ਖੇਤਾਂ ਵਿੱਚ ਵੀ ਗਿਆ ਹੈ। ਉਨ੍ਹਾਂ ਕਿਹਾ ਕਿ ਘੱਗਰ ਅਤੇ ਟਾਂਗਰੀ ਨਦੀ ਦੇ ਏਰੀਆ ’ਚ ਅਜੇ ਸਥਿਤੀ ਕੰਟਰੋਲ ’ਚ ਹੈ ਜੇਕਰ ਮੀਂਹ ਵੱਧ ਪੈ ਗਿਆ ਤਾਂ ਸਥਿਤੀ ਗੰਭੀਰ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣਾ ਹੈ ਤਾਂ ਘੱਗਰ, ਟਾਂਗਰੀ, ਮੀਰਾਂਪੁਰ ਚੋਅ ਦੀ ਸਫ਼ਾਈ ਸਮੇਂ ਸਿਰ ਹੋਣੀ ਚਾਹੀਦੀ ਹੈ। ਇਸ ਮੌਕੇ ਉੱਪ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਐੱਸ.ਡੀ.ਐੱਮ. ਦੁੱਧਨਸਾਧਾਂ ਕਿਰਪਾਲਵੀਰ ਸਿੰਘ ਅਤੇ ਨਹਿਰੀ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਨਾਲ ਗੱਲਬਾਤ ਕੀਤੀ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਇਸ ਮੌਕੇ ਹਰਪ੍ਰੀਤ ਸਿੰਘ ਘੁੰਮਣ, ਭਿੰਦਰ ਸਿੰਘ ਆਲਮਪੁਰ ਬਲਾਕ ਪ੍ਰਧਾਨ, ਮਨਪ੍ਰੀਤ ਸਿੰਘ ਮਹਿਮਦਪੁਰ, ਧਰਮਪਾਲ ਸਿੰਘ ਸ਼ੇਖੂਪੁਰ ਤੇ ਕੁੱਕੂ ਸਰਪੰਚ ਠਾਕੁਰਗੜ੍ਹ ਆਦਿ ਹਾਜ਼ਰ ਸਨ।
Advertisement
Advertisement