ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕਾ ਵੱਲੋਂ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ

ਦਰਸ਼ਨ ਸਿੰਘ ਮਿੱਠਾ ਰਾਜਪੁਰਾ, 10 ਨਵੰਬਰ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਫੋਕਲ ਪੁਆਇੰਟ ’ਤੇ ਲੁੱਕ ਵਾਲੀ ਸੜਕ ਦੇ ਕਾਰਜ ਦੀ ਸ਼ੁਰੂਆਤ ਕਰਵਾਈ ਗਈ। ਵਿਧਾਇਕਾ ਮਿੱਤਲ ਨੇ ਦੱਸਿਆ ਕਿ ਵਾਰਡ ਨੰਬਰ-2 ਸ਼ਹੀਦ ਊਧਮ ਸਿੰਘ ਪਾਰਕ ਮਾਰਕਫੈੱਡ ਵਾਲੀ ਰੋਡ ਫੋਕਲ...
ਵਿਧਾਇਕਾ ਨੀਨਾ ਮਿੱਤਲ ਫੋਕਲ ਪੁਆਇੰਟ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ।
Advertisement

ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 10 ਨਵੰਬਰ

Advertisement

ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਫੋਕਲ ਪੁਆਇੰਟ ’ਤੇ ਲੁੱਕ ਵਾਲੀ ਸੜਕ ਦੇ ਕਾਰਜ ਦੀ ਸ਼ੁਰੂਆਤ ਕਰਵਾਈ ਗਈ। ਵਿਧਾਇਕਾ ਮਿੱਤਲ ਨੇ ਦੱਸਿਆ ਕਿ ਵਾਰਡ ਨੰਬਰ-2 ਸ਼ਹੀਦ ਊਧਮ ਸਿੰਘ ਪਾਰਕ ਮਾਰਕਫੈੱਡ ਵਾਲੀ ਰੋਡ ਫੋਕਲ ਪੁਆਇੰਟ ਦੀ ਮੇਨ ਸੜਕ ’ਤੇ ਲੁਕ ਬਜਰੀ ਨਾਲ ਸੜਕ ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੀ ਖਸਤਾ ਹਾਲਤ ਤੋਂ ਇਲਾਕਾ ਵਾਸੀ ਪ੍ਰੇਸ਼ਾਨ ਸਨ, ਪ੍ਰੰਤੂ ਇਸ ਸੜਕ ਦੇ ਬਣਨ ਨਾਲ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਅਤੇ ਮਟੀਰੀਅਲ ਦੀ ਗੁਣਵੱਤਾ ਸਬੰਧੀ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅਜੈ ਮਿੱਤਲ, ਵਿਜੈ ਮੈਨਰੋ, ਜਸਵਿੰਦਰ ਸਿੰਘ ਲਾਲ ਖਲੋਰ, ਰਾਜੇਸ਼ ਕੁਮਾਰ ਇੰਸਾ ਮੀਤ ਪ੍ਰਧਾਨ ਨਗਰ ਕੌਂਸਲ, ਰਿਤੇਸ਼ ਬਾਂਸਲ, ਸਮੇਤ ਵੱਡੀ ਗਿਣਤੀ ਵਿਚ ਵਾਰਡ ਨੰਬਰ 2 ਦੇ ਵਾਸੀ ਮੌਜੂਦ ਸਨ।

Advertisement
Show comments