ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿਆਂਂਗੇ: ਨੀਨਾ ਮਿੱਤਲ

ਵਿਧਾਇਕਾ ਨੇ ਮਿਰਚ ਮੰਡੀ ਦੀ ਬਹੁ-ਕਰੋੜੀ ਜ਼ਮੀਨ ’ਤੇ ਪਾਰਕ ਦਾ ਨੀਂਹ ਪੱਥਰ ਰੱਖਿਆ
ਪਾਰਕ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕਾ ਨੀਨਾ ਮਿੱਤਲ।
Advertisement

ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 16 ਮਾਰਚ

Advertisement

ਇੱਥੇ ਮਿਰਚ ਮੰਡੀ ਵਿੱਚ ਸਥਿਤ ਨਗਰ ਨਗਰ ਕੌਂਸਲ ਦੀ ਲਗਪਗ 5000 ਗਜ ਬਹੁ-ਕਰੋੜੀ ਜ਼ਮੀਨ ਉਪਰ ਨਗਰ ਕੌਂਸਲ ਨੇ ਪਾਰਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਨੀਨਾ ਮਿੱਤਲ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੀ 10 ਮਾਰਚ ਨੂੰ ਨਗਰ ਕੌਂਸਲ ਨੇ ਉਕਤ ਜ਼ਮੀਨ ਨੂੰ ਲਗਪਗ 60 ਸਾਲਾਂ ਬਾਅਦ ਨਾਜਾਇਜ਼ ਕਬਜ਼ਾਧਾਰੀਆਂ ਵੱਲੋਂ ਕੀਤੇ ਕਬਜ਼ੇ ਤੋਂ ਛੁਡਾ ਕੇ ਆਪਣੇ ਕਬਜ਼ੇ ਵਿਚ ਲਿਆ ਸੀ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਇਸ ਗਰਾਊਂਡ ਦੇ ਨਾਲ ਲੱਗਦੀਆਂ 5-6 ਕਲੋਨੀ ਵਾਸੀਆਂ ਨੇ ਇੱਥੇ ਸੁੰਦਰ ਪਾਰਕ ਬਣਾਉਣ ਦੀ ਮੰਗ ਰੱਖੀ ਸੀ ਅਤੇ ਉਨ੍ਹਾਂ ਨੇ ਵੀ ਇੱਥੇ ਪਾਰਕ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਜੋ ਕਿ ਅੱਜ ਉਨ੍ਹਾਂ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਬਹੁਤ ਹੀ ਸੁੰਦਰ ਪਾਰਕ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਦੀ ਮਲਕੀਅਤ ਨਗਰ ਕੌਂਸਲ ਕੋਲ ਹੀ ਰਹੇਗੀ। ਵਿਧਾਇਕਾ ਨੇ ਹਲਕਾ ਰਾਜਪੁਰਾ ਵਿਖੇ ਹੋਰ ਨਾਜਾਇਜ਼ ਕਬਜ਼ਾਧਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਸਰਕਾਰੀ ਜ਼ਮੀਨ ਦਾ ਕਬਜ਼ਾ ਆਪਣੇ ਆਪ ਛੱਡ ਦੇਣ ਨਹੀਂ ਤਾਂ ਉਹ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਸਰਕਾਰੀ ਜ਼ਮੀਨ ਉਪਰ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਅਜੈ ਮਿੱਤਲ, ਅਮਰਿੰਦਰ ਮੀਰੀ ਪੀਏ, ਲਵਿਸ਼ ਮਿੱਤਲ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ਼ ਇੰਸਾ, ਕਾਰਜਸਾਧਕ ਅਫ਼ਸਰ ਅਵਤਾਰ ਚੰਦ, ਦਵਿੰਦਰ ਬੈਦਵਾਨ, ਟਿੰਕੂ ਬਾਂਸਲ ਤੇ ਸਚਿਨ ਮਿੱਤਲ ਆਦਿ ਮੌਜੂਦ ਸਨ।

Advertisement