ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ

ਰਾਜਪੁਰਾ-ਸਰਹਿੰਦ ਬਾਈਪਾਸ ’ਤੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਬਿਲਡਿੰਗ ਮੈਟਰੀਅਲ ਦੇ ਦੁਕਾਨਦਾਰਾਂ ਨੇ ਕਥਿਤ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅਰਬਨ ਅਸਟੇਟ ਫੇਸ ਦੋ ਨੇੜੇ ਮਈ ਵਿੱਚ ਜੰਗਲਾਤ ‌ਵਿਭਾਗ ਨੇ ਜੇ ਸੀ ਬੀ ਨਾਲ ਟੋਏ ਪੁੱਟ ਕੇ ਬੂਟੇ ਲਗਾਏ...
Advertisement

ਰਾਜਪੁਰਾ-ਸਰਹਿੰਦ ਬਾਈਪਾਸ ’ਤੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਬਿਲਡਿੰਗ ਮੈਟਰੀਅਲ ਦੇ ਦੁਕਾਨਦਾਰਾਂ ਨੇ ਕਥਿਤ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅਰਬਨ ਅਸਟੇਟ ਫੇਸ ਦੋ ਨੇੜੇ ਮਈ ਵਿੱਚ ਜੰਗਲਾਤ ‌ਵਿਭਾਗ ਨੇ ਜੇ ਸੀ ਬੀ ਨਾਲ ਟੋਏ ਪੁੱਟ ਕੇ ਬੂਟੇ ਲਗਾਏ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਜੰਗਲਾਤ ‌ਵਿਭਾਗ ਦੇ ਅਧਿਕਾਰੀਆਂ ਦੀ ਅੱਖ ਥੱਲੇ ਇਹ ਬੂਟੇ ਪੁੱਟ ਦਿੱਤੇ ਗਏ ਤੇ ਉਥੇ ਰੇਤਾ ਬਜਰੀ ਸੁੱਟ ਕੇ ਨਾਜਾਇਜ਼ ਕਬਜ਼ੇ ਕਰ ਲਏ ਗਏ। ਜੰਗਲਾਤ ਵਿਭਾਗ ਨੇ ਮਈ ਵਿੱਚ ਬਾਈਪਾਸ ਦੇ ਇਕ ਪਾਸੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਕੇ ਲਗਾਏ ਰੇਤ, ਬਜਰੀ ਤੇ ਇੱਟਾਂ ਚੁੱਕਵਾ ਕੇ ਉਥੇ ਬੂਟੇ ਲਾਏ ਸਨ। ਇਹ ਕਾਰਵਾਈ ਤਤਕਾਲੀ ਵਣ ਮੰਡਲ ਅਫ਼ਸਰ ਗੁਰਅਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੀਤੀ ਗਈ ਸੀ ਅਤੇ ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਨਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਹੁਣ ਇਸ ਥਾਂ ’ਤੇ ਕੋਈ ਬੂਟਾ ਨਹੀਂ ਹੈ ਤੇ ਬੂਟੇ ਲਾਉਣ ਲਈ ਪੁੱਟੇ ਟੋਏ ਵੀ ਭਰ ਦਿੱਤੇ ਗਏ ਹਨ। ਦੁਕਾਨਦਾਰਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਜਗ੍ਹਾ ਵਿੱਚ ਕੋਈ ਕਬਜ਼ਾ ਨਹੀਂ ਕੀਤਾ ਗਿਆ ਇਸ ਨੂੰ ਤਾਂ ਸਿਰਫ਼ ਆਉਣ ਜਾਣ ਲਈ ਵਰਤਿਆ ਜਾ ਰਿਹਾ ਹੈ।

ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦੇਵਾਂਗੇ: ਡੀ ਐੱਫ ਓ

Advertisement

ਜੰਗਲਾਤ ਵਿਭਾਗ ਪਟਿਆਲਾ ਦੇ ਡੀ ਐੱਫ਼ ਓ ਸਤਿੰਦਰ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਜਗ੍ਹਾ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਜਿਹੜਾ ਵਿਅਕਤੀ ਵਿਭਾਗ ਦੀ ਜਗ੍ਹਾ ਨਾਲ ਛੇੜਛਾੜ ਕਰੇਗਾ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਇਸ ਬਾਰੇ ਵਿਭਾਗ ਵਿੱਚ ਕਿਸੇ ਦੀ ਮਿਲੀ ਭੁਗਤ ਹੋਈ ਤਾਂ ਉਸ ’ਤੇ ਵੀ ਕਾਰਵਾਈ ਕੀਤੀ ਜਾਵੇਗੀ।

Advertisement
Show comments