ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਟੇਲ ਕਾਲਜ ਦੇ ਹੋਣਹਾਰ ਕੈਡੇਟਾਂ ਦਾ ਸਨਮਾਨ

ਨਿੱਜੀ ਪੱਤਰ ਪ੍ਰੇਰਕ ਰਾਜਪੁਰਾ, 6 ਜੁਲਾਈ ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਐੱਨ.ਸੀ.ਸੀ. ਆਰਮੀ ਵਿੰਗ 5 ਪੰਜਾਬ ਬਟਾਲੀਅਨ ਐੱਨ.ਸੀ.ਸੀ. ਪਟਿਆਲਾ ਤੋਂ ਲੈਫਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਵਿੱਚ ਐੱਨ.ਸੀ.ਸੀ. ਕੈਡੇਟਾਂ ਦਾ ਬੀ ਅਤੇ ਸੀ ਸਰਟੀਫਿਕੇਟ ਲਈ ਨਤੀਜਾ 100 ਫ਼ੀਸਦੀ...
Advertisement

ਨਿੱਜੀ ਪੱਤਰ ਪ੍ਰੇਰਕ

ਰਾਜਪੁਰਾ, 6 ਜੁਲਾਈ

Advertisement

ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਐੱਨ.ਸੀ.ਸੀ. ਆਰਮੀ ਵਿੰਗ 5 ਪੰਜਾਬ ਬਟਾਲੀਅਨ ਐੱਨ.ਸੀ.ਸੀ. ਪਟਿਆਲਾ ਤੋਂ ਲੈਫਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਵਿੱਚ ਐੱਨ.ਸੀ.ਸੀ. ਕੈਡੇਟਾਂ ਦਾ ਬੀ ਅਤੇ ਸੀ ਸਰਟੀਫਿਕੇਟ ਲਈ ਨਤੀਜਾ 100 ਫ਼ੀਸਦੀ ਰਿਹਾ। ਡਾ. ਜੈਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰੈਜੂਏਸ਼ਨ ਭਾਗ ਦੂਜਾ ਦੇ ਵਿਦਿਆਰਥੀ ‘ਬੀ’ ਸਰਟੀਫਿਕੇਟ ਲਈ ਅਤੇ ਗ੍ਰੈਜੂਏਸ਼ਨ ਭਾਗ ਤੀਜਾ ਦੇ ਵਿਦਿਆਰਥੀ ‘ਸੀ’ ਸਰਟੀਫਿਕੇਟ ਲਈ ਹਰ ਸਾਲ ਪੇਪਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸੈਸ਼ਨ 2025 ਲਈ ਐਲਾਨੇ ਸ਼ਾਨਦਾਰ ਨਤੀਜੇ ਦੌਰਾਨ ਜ਼ਿਆਦਾਤਰ ਕੈਡੇਟਾਂ ਨੇ ‘ਏ’ ਗਰੇਡ ਨਾਲ ਪੇਪਰ ਪਾਸ ਕੀਤਾ ਹੈ। ਨਤੀਜਾ ਵਧੀਆ ਆਉਣ ਤੋਂ ਬਾਅਦ ਕਰਨਲ ਸੰਦੀਪ ਰੌਏ, ਐਡਮ ਅਫ਼ਸਰ ਕਰਨਲ ਲਕਸ਼ਮੀ ਸ੍ਰੀਨਿਵਾਸਨ, ਸੂਬੇਦਾਰ ਮੇਜਰ ਹਰਵਿੰਦਰ ਸਿੰਘ, ਸੂਬੇਦਾਰ ਸੁਖਰਾਜ ਸਿੰਘ ਅਤੇ ਸੂਬੇਦਾਰ ਵਿਜੇ ਕੁਮਾਰ ਨੇ ਸਾਰੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਅਤੇ ਲੈਫਟੀਨੈਂਟ ਡਾ. ਜੈਦੀਪ ਸਿੰਘ ਅਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਪਾਸ ਹੋਏ ਕੈਡੇਟਾਂ ਨੂੰ ਦੇਸ਼ ਦੀ ਸੁਰੱਖਿਆ ਲਈ ਅੱਗੇ ਡਿਫੈਂਸ ਵਿੱਚ ਜਾਣ ਲਈ ਵੀ ਪ੍ਰੇਰਿਤ ਕੀਤਾ।

 

 

Advertisement