ਸ਼ਹੀਦ ਕਰਤਾਰ ਸਿੰਘ ਸਰਾਭਾ ਟਰੱਸਟ ਵੱਲੋਂ ਸਨਮਾਨ ਸਮਾਰੋਹ
ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਪਟਿਆਲਾ ਵੱਲੋਂ ਬੰਗ ਮੀਡੀਆ ਹਾਲ ਪਟਿਆਲਾ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਸੱਤਵਾਂ ਸਨਮਾਨ ਸਮਾਰੋਹ ਕਰਵਾਇਆ ਗਿਆ। ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਕਿਹਾ ਕਿ ਅਧਿਆਪਕ ਗੁਰੂ ਦੀ ਭੂਮਿਕਾ ਨਿਭਾਉਂਦੇ ਹਨ, ਚੰਗੇ ਗੁਰੂ ਹਮੇਸ਼ਾ ਦਿਲਾਂ ਵਿਚ ਵੱਸਦੇ ਹਨ। ਇਸ ਮੌਕੇ ਮੁੱਖ ਮਹਿਮਾਨ ਚਰਨ ਸਿੰਘ ਮੈਨੇਜਿੰਗ ਡਾਇਰੈਕਟਰ ਮਲਕੀਤ ਐਗਰੋ ਇੰਡਸਟਰੀਜ਼ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਸੁਰਿੰਦਰ ਕੌਰ ਵਰਮਾ, ਸਮਾਜ ਸੇਵੀ ਭਗਵਾਨ ਦਾਸ ਗੁਪਤਾ, ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ , ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਨਾਰਥ ਅਮਰੀਕਾ ਦੇ ਪੰਜਾਬੀ ਵਿਸ਼ੇ ਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ, ਈਐਨਟੀ ਮਾਹਿਰ ਡਾ. ਬਰਜਿੰਦਰ ਸਿੰਘ ਸੋਹਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਟਰੱਸਟ ਵੱਲੋਂ ਸਨਮਾਨਿਤ ਅਧਿਆਪਕਾਂ ਵਿਚ ਪ੍ਰਿੰਸੀਪਲ ਜਤਿੰਦਰ ਸਿੰਘ, ਸਰਬ ਸ੍ਰੀ ਹੈੱਡ ਮਾਸਟਰ ਰਮਨਦੀਪ ਕੌਰ, ਸ਼ੈਲੀ ਸ਼ਰਮਾ, ਰਾਜੀਵ ਕੁਮਾਰ, ਮੀਨਾ ਨਾਰੰਗ, ਸਨr ਗੁਪਤਾ, ਮਨਦੀਪ ਸਿੰਘ, ਬਲਜੀਤ ਸਿੰਘ, ਸੁਰੇਸ਼ ਕੁਮਾਰ, ਬੇਬੀ ਸ਼ਰਮਾ ਅਤੇ ਮੀਨਾਕਸ਼ੀ, ਨਵਦੀਪ ਕੌਰ , ਜੁਗਰੀਤ ਕੌਰ, ਮਨਪ੍ਰੀਤ ਕੌਰ , ਪਰਮਜੀਤ ਕੌਰ, ਸੀਮਾ ਸੇਠੀ, ਰਵਿੰਦਰ ਕੌਰ, ਦਲਬੀਰ ਸਿੰਘ , ਪਰਮਜੀਤ ਕੌਰ, ਸੁਖਮਿੰਦਰ ਸਿੰਘ , ਪ੍ਰੇਮ ਸਿੰਘ, ਰਜਿੰਦਰ ਸਿੰਘ , ਪੂਰਨ ਸਿੰਘ, ਸੁਰਜੀਤ ਸਿੰਘ ,ਅੰਜੂ, ਮੋਨਿਕਾ ਜੌੜਾ , ਮੱਖਣ ਸਿੰਘ, ਕਾਲਾ ਸਿੰਘ, ਸੁਰਜੀਤ ਸਿੰਘ, ਰਾਜਦੀਪ ਕੌਰ , ਪ੍ਰਵੇਸ਼ ਕੁਮਾਰ, ਰਣਬੀਰ ਕੌਰ ਕਲਾ, ਪੂਨਮ ਰਾਣੀ, ਨਿਸ਼ੂਕਾ, ਸੰਦੀਪ ਕੌਰ, ਪਰਮਜੀਤ ਕੌਰ ਅਤੇ ਪਰਗਟ ਸਿੰਘ ਆਦਿ ਸ਼ਾਮਲ ਹਨ।