Hit and Run Case: ਤੇਜ਼ ਰਫ਼ਤਾਰ ਬੁਲਟ ਨੇ ਚਾਰ ਸਾਲਾ ਬੱਚੇ ਨੂੰ ਮਾਰੀ ਟੱਕਰ
                    ਨਾਭਾ ਦੇ ਬਠਿੰਡੀਆਂ ਮੁਹੱਲੇ ਵਿਖੇ ਇੱਕ ਤੇਜ਼ ਰਫ਼ਤਾਰੀ ਬੁਲਟ ਮੋਟਰਸਾਈਕਲ ਸਵਾਰ ਨੇ 4 ਸਾਲਾ ਬੱਚੇ ਨੂੰ ਤਕਰੀਬਨ 30-40 ਫੁੱਟ ਦੂਰ ਵਗਾ ਮਾਰਿਆ। ਜਿਸ ਤੋਂ ਬਾਅਦ ਮੁਲਜ਼ਮ ਰੁੱਕ ਕੇ ਬੱਚੇ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਆਪਣੀ ਰਫ਼ਤਾਰ ਵਿੱਚ ਹੀ ਜਾਂਦਾ ਰਿਹਾ।...
                
        
        
    
                 Advertisement 
                
 
            
        ਨਾਭਾ ਦੇ ਬਠਿੰਡੀਆਂ ਮੁਹੱਲੇ ਵਿਖੇ ਇੱਕ ਤੇਜ਼ ਰਫ਼ਤਾਰੀ ਬੁਲਟ ਮੋਟਰਸਾਈਕਲ ਸਵਾਰ ਨੇ 4 ਸਾਲਾ ਬੱਚੇ ਨੂੰ ਤਕਰੀਬਨ 30-40 ਫੁੱਟ ਦੂਰ ਵਗਾ ਮਾਰਿਆ। ਜਿਸ ਤੋਂ ਬਾਅਦ ਮੁਲਜ਼ਮ ਰੁੱਕ ਕੇ ਬੱਚੇ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਆਪਣੀ ਰਫ਼ਤਾਰ ਵਿੱਚ ਹੀ ਜਾਂਦਾ ਰਿਹਾ। ਇਸ ਹਾਦਸੇ ਦੀ ਰੂਹ ਕੰਬਾਊ ਸੀਸੀਟੀਵੀ ਵੀਡਿਉ ਵੀ ਸਾਹਮਣੇ ਆਈ ਹੈ।
ਬੱਚਾ ਰਜਿੰਦਰਾ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੀੜਤ ਬੱਚਾ ਆਪਣੇ ਨਾਨਕੇ ਪਰਿਵਾਰ ਆਇਆ ਹੋਇਆ ਸੀ ਤੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ।
                 Advertisement 
                
 
            
        ਬੱਚੇ ਦੇ ਈ-ਰਿਕਸ਼ਾ ਚਾਲਕ ਮਾਮੇ ਜੋਨੀ ਨੇ ਦੱਸਿਆ ਕਿ ਬੱਚੇ ਦਾ ਪੱਟ ਟੁੱਟ ਗਿਆ ਅਤੇ ਸਿਰ ਵਿੱਚ ਵੀ ਸੱਟ ਲੱਗੀ ਹੈ।
ਨਾਭਾ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਤੇਜ਼ ਰਫਤਾਰ ਹੋਣ ਕਾਰਨ ਸੀਸੀਟੀਵੀ ਵਿੱਚ ਮੋਟਰਸਾਈਕਲ ਚਾਲਕ ਦਾ ਨਾ ਚਿਹਰਾ ਪਛਾਣ ’ਚ ਆ ਰਿਹਾ ਤੇ ਨਾ ਹੀ ਮੋਟਰਸਾਈਕਲ ਨੰਬਰ।
ਉਨ੍ਹਾਂ ਦੱਸਿਆ ਕਿ ਰਸਤੇ ਦੇ ਹੋਰ ਕੈਮਰੇ ਵੀ ਦੇਖੇ ਜਾ ਰਹੇ ਹਨ ਤੇ ਜਲਦ ਹੀ ਮੋਟਰਸਾਈਕਲ ਸਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
                 Advertisement 
                
 
            
         
 
             
            