ਤੇਜ਼ ਰਫ਼ਤਾਰ ਬੁਲਟ ਨੇ ਬੱਚੇ ਨੂੰ ਮਾਰੀ ਫੇਟ; ਗੰਭੀਰ ਜ਼ਖ਼ਮੀ
ਨਾਭਾ ਦੇ ਬਠਿੰਡੀਆ ਮੁਹੱਲੇ ਵਿੱਚ ਇੱਕ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਚਾਰ ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸੇ ਨਾਭਾ ਕੋਤਵਾਲੀ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਵਾਪਰਿਆ। ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਬੱਚਾ ਕਈ...
Advertisement
ਨਾਭਾ ਦੇ ਬਠਿੰਡੀਆ ਮੁਹੱਲੇ ਵਿੱਚ ਇੱਕ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਚਾਰ ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸੇ ਨਾਭਾ ਕੋਤਵਾਲੀ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਵਾਪਰਿਆ। ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਬੱਚਾ ਕਈ ਫੁੱਟ ਦੂਰ ਜਾ ਡਿੱਗਿਆ ਅਤੇ ਡਿੱਗਣ ਸਾਰ ਬੱਚਾ ਬੇਹੋਸ਼ ਹੋ ਗਿਆ। ਪੀੜਤ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਅਧੀਨ ਹੈ। ਬੱਚਾ ਆਪਣੇ ਨਾਨਕੇ ਪਰਿਵਾਰ ਆਇਆ ਹੋਇਆ ਸੀ ਤੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ। ਬੱਚੇ ਦੇ ਈ-ਰਿਕਸ਼ਾ ਚਾਲਕ ਮਾਮੇ ਜੋਨੀ ਨੇ ਦੱਸਿਆ ਕਿ ਬੱਚੇ ਦਾ ਪੱਟ ਟੁੱਟ ਗਿਆ ਹੈ ਤੇ ਸਿਰ ਵਿੱਚ ਵੀ ਸੱਟ ਲੱਗੀ ਹੈ। ਨਾਭਾ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ, ਫਿਲਹਾਲ ਨਾ ਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ਼ ਖੰਘਾਲੀ ਜਾ ਰਹੀ ਹੈ।
Advertisement
Advertisement