ਪਟਿਆਲਾ ਫਾਊਂਡੇਸ਼ਨ ਵੱਲੋਂ ਹੈਰੀਟੇਜ ਵਾਕ
ਪਟਿਆਲਾ ਫਾਊਂਡੇਸ਼ਨ ਵੱਲੋਂ ਆਪਣੀ ਪ੍ਰਮੁੱਖ ਪਹਿਲਕਦਮੀ ਪ੍ਰਾਜੈਕਟ ਹੈਰੀਟੇਜ ਅਧੀਨ ਹੈਰੀਟੇਜ ਵਾਕ ਸ਼ਾਹੀ ਸਮਾਧਾਂ ਤੋਂ ਕਰਵਾਈ ਗਈ। ਇਹ ਵਾਕ ਪਟਿਆਲਾ ਫਾਊਂਡੇਸ਼ਨ ਦੀ ਚੱਲ ਰਹੀ ਪਹਿਲ ‘ਆਪਣੇ ਸ਼ਹਿਰ ਨੂੰ ਜਾਣੋ’ ਦੇ ਹਿੱਸੇ ਵਜੋਂ ਕੀਤੀ ਗਈ ਸੀ, ਜੋ ਕਿ ਨੌਜਵਾਨਾਂ ਨੂੰ ਉਨ੍ਹਾਂ ਦੇ...
Advertisement
ਪਟਿਆਲਾ ਫਾਊਂਡੇਸ਼ਨ ਵੱਲੋਂ ਆਪਣੀ ਪ੍ਰਮੁੱਖ ਪਹਿਲਕਦਮੀ ਪ੍ਰਾਜੈਕਟ ਹੈਰੀਟੇਜ ਅਧੀਨ ਹੈਰੀਟੇਜ ਵਾਕ ਸ਼ਾਹੀ ਸਮਾਧਾਂ ਤੋਂ ਕਰਵਾਈ ਗਈ। ਇਹ ਵਾਕ ਪਟਿਆਲਾ ਫਾਊਂਡੇਸ਼ਨ ਦੀ ਚੱਲ ਰਹੀ ਪਹਿਲ ‘ਆਪਣੇ ਸ਼ਹਿਰ ਨੂੰ ਜਾਣੋ’ ਦੇ ਹਿੱਸੇ ਵਜੋਂ ਕੀਤੀ ਗਈ ਸੀ, ਜੋ ਕਿ ਨੌਜਵਾਨਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਦੇ ਅਮੀਰ ਸੱਭਿਆਚਾਰਕ ਤਾਣੇ-ਬਾਣੇ ਤੋਂ ਜਾਣੂ ਕਰਵਾਉਂਦੀ ਹੈ। ਫਾਊਂਡੇਸ਼ਨ ਦੇ ਸੀ.ਈ.ਓ ਰਵੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਅਜਿਹੀਆਂ ਸੈਰਾਂ ਨਾ ਸਿਰਫ਼ ਅਤੀਤ ਨੂੰ ਮੁੜ ਯਾਦ ਕਰਨ ਬਾਰੇ ਹਨ, ਸਗੋਂ ਨੌਜਵਾਨਾਂ ਵਿੱਚ ਆਪਣੇ ਪਣ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਬਾਰੇ ਵੀ ਹਨ। ਇਹ ਵਾਕ ਵਿਦਿਆਰਥੀਆਂ ਦੇ ਵਿਚਾਰਾਂ ਨਾਲ ਸਮਾਪਤ ਹੋਈ।
Advertisement
Advertisement