ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਸ਼ਿਕਾਇਤਾਂ ਦੀ ਸੁਣਵਾਈ

ਖੇਤਰੀ ਪ੍ਰਤੀਨਿਧ ਪਟਿਆਲਾ, 5 ਜੁਲਾਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜੀਆਂ 4 ਸ਼ਿਕਾਇਤਾਂ ਬਾਬਤ ਸੁਣਵਾਈ ਕਰਨ ਲਈ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਨੇ ਅੱਜ ਪਟਿਆਲਾ ਵਿੱਚ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕੀਤੀ। ਇਸ ਮੌਕੇ ਕਮਿਸ਼ਨ ਮੈਂਬਰ ਨੇ...
ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਮਾਮਲਿਆਂ ਦੀ ਸੁਣਵਾਈ ਕਰਦੇ ਹੋਏ।
Advertisement

ਖੇਤਰੀ ਪ੍ਰਤੀਨਿਧ

ਪਟਿਆਲਾ, 5 ਜੁਲਾਈ

Advertisement

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜੀਆਂ 4 ਸ਼ਿਕਾਇਤਾਂ ਬਾਬਤ ਸੁਣਵਾਈ ਕਰਨ ਲਈ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਨੇ ਅੱਜ ਪਟਿਆਲਾ ਵਿੱਚ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕੀਤੀ। ਇਸ ਮੌਕੇ ਕਮਿਸ਼ਨ ਮੈਂਬਰ ਨੇ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਜ਼ਿਆਦਤੀ ਨਾ ਹੋਣ ਦਿੱਤੀ ਜਾਵੇ।

ਕਮਿਸ਼ਨ ਮੈਂਬਰ ਨੇ ਪਵਨਦੀਪ ਸਿੰਘ ਪਿੰਡ ਮਟੋਰੜਾ ਦੀ ਕੁੱਟਮਾਰ ਕਰਨ ਅਤੇ ਅਪਮਾਨਜਨਕ ਭਾਸ਼ਾ ਬੋਲੇ ਜਾਣ, ਜਾਤੀਵਾਲ ਦੀ ਮਹਿਲਾ ਦੀ ਸ਼ਿਕਾਇਤ, ਮੰਡੌਰ ਦੇ ਅਨੁਸੂਚਿਤ ਜਾਤੀਆ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਦੀ ਸ਼ਿਕਾਇਤ ਤੇ ਮੰਗ ਪੱਤਰ ਸਣੇ ਪਟਿਆਲਾ ਦੇ ਮਹਿੰਦਰਾ ਕੰਨਿਆ ਮਹਾਵਿਦਿਆਲਾ ਦੇ ਇੱਕ ਵਿਦਿਆਰਥੀ ਦੀ ਸ਼ਿਕਾਇਤ ਉੱਪਰ ਸੁਣਵਾਈ ਕੀਤੀ।

ਕਮਿਸ਼ਨ ਮੈਂਬਰ ਨੇ ਸਾਰੇ ਮਾਮਲਿਆਂ ’ਚ ਸਮਾਂਬੱਧ ਰਿਪਰਟਾਂ ਤਲਬ ਕੀਤੀਆਂ। ਉਨ੍ਹਾਂ ਸ਼ਿਕਾਇਤਕਰਤਾ ਧਿਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਮਾਮਲੇ ’ਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Tags :
ਅਨੁਸੂਚਿਤਸਬੰਧਿਤਸ਼ਿਕਾਇਤਾਂਸੁਣਵਾਈਜਾਤੀਆਂ