ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿਹਤ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਅਧਿਕਾਰੀਆਂ ਨੂੰ ਖੜ੍ਹੇ ਪਾਣੀ ਦੀ ਨਿਕਾਸੀ, ਦਵਾਈ ਦਾ ਛਿੜਕਾਅ ਤੇ ਸਫ਼ਾਈ ਦੇ ਆਦੇਸ਼
ਸਿਹਤ ਮੰਤਰੀ ਡਾ. ਬਲਬੀਰ ਸਿੰਘ ਟਰੈਕਟਰ ਉੱਤੇ ਬੈਠ ਕੇ ਹੜ੍ਹ ਪ੍ਰਭਾਵਿਤ ਕਲੋਨੀਆਂ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ

ਪਟਿਆਲਾ, 14 ਜੁਲਾਈ

Advertisement

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਟਰੈਕਟਰ ਰਾਹੀਂ ਆਪਣੇ ਹਲਕੇ ਦੇ ਕੋਹੀਨੂਰ ਐਨਕਲੇਵ ਅਤੇ ਬਾਬਾ ਦੀਪ ਸਿੰਘ ਨਗਰ ’ਤੇ ਆਧਾਰਤ ਖੇਤਰਾਂ ਵਿਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਮੌਜੂਦ ਅਧਿਕਾਰੀਆਂ ਦੀ ਟੀਮ ਨੂੰ ਖੜ੍ਹੇ ਪਾਣੀ ਦੀ ਨਿਕਾਸੀ, ਸਫ਼ਾਈ, ਫੌਗਿੰਗ, ਮੱਛਰ ਮਾਰ ਤੇ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਯਕੀਨੀ ਬਣਾਉਣ ਦੀ ਤਾਕੀਦ ਵੀ ਕੀਤੀ।

ਉਨ੍ਹਾਂ ਹੋਰ ਦੱਸਿਆ ਕਿ ਹੜ੍ਹ ਪ੍ਰਭਾਵਤ ਕਲੋਨੀਆਂ ਦੇ ਵਸਨੀਕਾਂ ਲਈ ਆਈਐੱਮਏ ਪਟਿਆਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਇਹ ਕੈਂਪ ਪੁੱਡਾ ਦਫ਼ਤਰ ਫੇਜ਼-2, ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਗੇਟ ਨੰਬਰ-1 ਫੇਜ਼-1, ਨਵਾਂ ਬੱਸ ਅੱਡਾ, ਗੁਰਦੁਆਰਾ ਅੰਗੀਠਾ ਸਾਹਬਿ ਬਾਬਾ ਦੀਪ ਸਿੰਘ ਨਗਰ, ਪਲਾਟ ਨੰਬਰ-ਸੀ-109, ਫੋਕਲ ਪੁਆਇੰਟ, ਨਵੀਂ ਸਬਜੀ ਮੰਡੀ ਸਨੌਰ ਰੋਡ ਅਤੇ ਅਰਾਈ ਮਾਜਰਾ ਦੇ ਆਮ ਆਦਮੀ ਕਲੀਨਿਕ ਵਿੱਚ ਸ਼ੁਰੂ ਕੀਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਪੀਣ ਵਾਲੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰ ਕੇ ਓਆਰਐੱਸ ਦੇ ਪੈਕਟ ਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਦੇ ਤਿੰਨ ਦਿਨ ਤੱਕ ਇਸ ਪਾਣੀ ਦੀ ਵਰਤੋਂ ਪੀਣ ਲਈ ਨਾ ਕਰਕੇ ਨਹਾਉਣ ਜਾਂ ਕੱਪੜੇ ਤੇ ਭਾਂਡੇ ਆਦਿ ਧੋਣ ਲਈ ਕਰ ਸਕਦੇ ਹਨ। ਇਸ ਮੌਕੇ ਕਰਨਲ ਜੇਵੀ ਸਿੰਘ, ਬਲਵਿੰਦਰ ਸੈਣੀ ਤੇ ਨਗਰ ਨਿਗਮ ਦੇ ਨਿਗਰਾਨ ਇੰਜਨੀਅਰ ਸ਼ਾਮ ਲਾਲ ਵੀ ਮੌਜੂਦ ਸਨ।

Advertisement
Tags :
ਸਿਹਤਹੜ੍ਹਖੇਤਰਾਂਦੌਰਾਪ੍ਰਭਾਵਿਤਮੰਤਰੀਵੱਲੋਂ