ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਹਤ ਮੰਤਰੀ ਵੱਲੋਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦੀ ਖਿਚਾਈ

ਵੱਡੀ ਨਦੀ ਦੀ ਸਫ਼ਾਈ ਨਾ ਹੋਣ ’ਤੇ ਕਟਹਿਰੇ ’ਚ ਖਡ਼੍ਹਾ ਕੀਤਾ; ਨਾਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ
ਪਟਿਆਲਾ ਨੇੜੇ ਵੱਡੀ ਨਦੀ ਵਿੱਚ ਖੜ੍ਹੀ ਬੂਟੀ।
Advertisement

ਪੰਜਾਬ ਵਿੱਚ ਹੜ੍ਹਾਂ ਦੀ ਮਾਰ ਦੇ ਬਾਵਜੂਦ ਪਟਿਆਲਾ ਦੀ ਵੱਡੀ ਨਦੀ ਦੀ ਹਾਲੇ ਤੱਕ ਸਫ਼ਾਈ ਨਹੀਂ ਹੋ ਸਕੀ। ਨਦੀ ਵਿੱਚ ਸਫ਼ਾਈ ਸਿਰਫ਼ ਪਟਿਆਲਾ ਸ਼ਹਿਰ ਲਾਗੇ ਹੀ ਨਹੀਂ ਸਗੋਂ ਅੱਗੇ ਭਾਨਰੀ ਪਿੰਡ ਤੱਕ ਵੀ ਇਸ ਦੀ ਸਫ਼ਾਈ ਨਹੀਂ ਕੀਤੀ ਗਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਦੋਂ ਇੱਥੇ ਦੌਰਾ ਕੀਤਾ ਤਾਂ ਉਨ੍ਹਾਂ ਨੂੰ ਗ਼ੁੱਸਾ ਆ ਗਿਆ ਉਨ੍ਹਾਂ ਨੇ ਤੁਰੰਤ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦੀ ਝਾੜ ਝੰਬ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੀ ਵੱਡੀ ਨਦੀ ਵਿਚੋਂ ਬੂਟੀ ਕੱਢ ਕੇ ਸਫ਼ਾਈ ਕਰਨ ਲਈ ਸਰਕਾਰ ਨੇ 15 ਲੱਖ ਰੁਪਏ ਜਾਰੀ ਵੀ ਕਰ ਦਿੱਤੇ ਹਨ ਜਿਸ ਨਾਲ ਪੋਕਲੇਨ ਮਸ਼ੀਨ ਲਗਾ ਕੇ ਸਫ਼ਾਈ ਵੀ ਕਰਵਾਈ ਗਈ ਪਰ ਇਸ ਵੇਲੇ ਹਾਲ ਇਹ ਹੈ ਕਿ ਬੂਟੀ ਅਜੇ ਵੀ ਖੜ੍ਹੀ ਹੈ। ਇਹ ਦੇਖ ਕੇ ਵਜ਼ੀਰ ਬਲਬੀਰ ਸਿੰਘ ਨੇ ਕਿਹਾ, ‘‘ਜਦੋਂ ਉਹ ਪਹਿਲਾਂ ਇੱਥੇ ਆਇਆ ਸੀ ਉਸ ਵੇਲੇ ਵੀ ਇਸੇ ਤਰ੍ਹਾਂ ਬੁੂਟੀ ਖੜ੍ਹੀ ਸੀ ਤੇ ਅੱਜ ਵੀ ਇਸੇ ਤਰ੍ਹਾਂ ਬੂਟੀ ਖੜ੍ਹੀ ਹੈ।’ ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਬਲਾਕ ਪ੍ਰਧਾਨ ਮੋਹਿਤ ਕੁਮਾਰ ਨੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ। ਮੰਤਰੀ ਫਿਰ ਗ਼ੁੱਸਾ ਹੋਏ ਤੇ ਉਨ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਜਾਇਜ਼ ਕਬਜ਼ਿਆਂ ਬਾਰੇ ਪੁੱਛਿਆ ਤਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਕੋਲ ਨਾਜਾਇਜ਼ ਕਬਜ਼ੇ ਛੁਡਾਉਣ ਦਾ ਕੋਈ ਜਵਾਬ ਨਹੀਂ ਸੀ। ਉਨ੍ਹਾਂ ਕਿਹਾ ਕਿ ਤੁਰੰਤ ਨਾਜਾਇਜ਼ ਕਬਜ਼ੇ ਹਟਾਏ ਜਾਣ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਉਹ ਨਾਜਾਇਜ਼ ਕਬਜ਼ੇ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਕਟ ਵਿਚ ਨਾ ਪਾਉਣ। ਦੂਜੇ ਪਾਸੇ ਜਦੋਂ ਮੰਤਰੀ ਨੂੰ ਪੁੱਛਿਆ ਗਿਆ ਕਿ ਜੇਕਰ ਅੱਜ ਹੜ੍ਹ ਆ ਜਾਣ ਤਾਂ ਕੀ ਨਦੀ ਵਿਚ ਖੜ੍ਹੀ ਬੂਟੀ ਰੁਕਾਵਟ ਪਾਕੇ ਪਟਿਆਲਾ ਲਈ ਸੰਕਟ ਖੜ੍ਹਾ ਨਹੀਂ ਕਰੇਗੀ ਸਗੋਂ ਪਟਿਆਲਾ ਨਦੀ ਦੀ ਸਫ਼ਾਈ ਭਾਨਰੀ ਤੱਕ ਵੀ ਨਹੀਂ ਕੀਤੀ ਗਈ, ਇਸ ਤਰ੍ਹਾਂ ਨੁਕਸਾਨ ਕਾਫ਼ੀ ਹੋ ਸਕਦਾ ਹੈ। ਇਸ ’ਤੇ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਚੌਕਸ ਹੈ ਕਿਸੇ ਵੀ ਹਾਲ ਵਿਚ ਪਟਿਆਲਾ ਵਿਚ ਪਾਣੀ ਨਾਲ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਦੂਜੇ ਪਾਸੇ ਪਟਿਆਲਾ ਨਦੀ ਵਿਚ ਆਉਂਦੇ ਹੜ੍ਹਾਂ ਦੀ ਮਾਰ ਝੱਲਦੇ ਭਾਨਰੀ ਪਿੰਡ ਦੇ ਗੁਰਧਿਆਨ ਸਿੰਘ ਨੇ ਕਿਹਾ ਹੈ ਕਿ ਹਾਲੇ ਤੱਕ ਵੀ ਪਟਿਆਲਾ ਨਦੀ ਦੀ ਸਫ਼ਾਈ ਨਹੀਂ ਕੀਤੀ ਗਈ।

Advertisement
Advertisement
Show comments