ਸਿਹਤ ਵਿਭਾਗ ਵੱਲੋਂ ਪਿੰਡਾਂ ’ਚ ਅੱਜ ਤੋਂ ਚਲਾਈ ਜਾਵੇਗੀ ਮੈਡੀਕਲ ਬੱਸ
ਪਿੰਡਾਂ ਵਿੱਚ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮੁਫ਼ਤ ਮੋਬਾਈਲ ਮੈਡੀਕਲ ਬੱਸ ਚਲਾਈ ਜਾਂਦੀ ਹੈ, ਜੋ ਹਰ ਮਹੀਨੇ ਵੱਖ-ਵੱਖ ਬਲਾਕਾਂ ਵਿੱਚ ਜਾ ਕੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ। ਸਿਵਲ ਸਰਜਨ ਸੰਜੈ ਕਾਮਰਾ...
Advertisement
ਪਿੰਡਾਂ ਵਿੱਚ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮੁਫ਼ਤ ਮੋਬਾਈਲ ਮੈਡੀਕਲ ਬੱਸ ਚਲਾਈ ਜਾਂਦੀ ਹੈ, ਜੋ ਹਰ ਮਹੀਨੇ ਵੱਖ-ਵੱਖ ਬਲਾਕਾਂ ਵਿੱਚ ਜਾ ਕੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ। ਸਿਵਲ ਸਰਜਨ ਸੰਜੈ ਕਾਮਰਾ ਨੇ ਦੱਸਿਆ ਕਿ ਇਹ ਮੋਬਾਈਲ ਮੈਡੀਕਲ ਯੂਨਿਟ 11 ਸਤੰਬਰ ਨੂੰ ਪਿੰਡ ਘਨੌਰੀ ਕਲਾਂ, 12 ਸਤੰਬਰ ਨੂੰ ਸ਼ੇਰਪੁਰ ਸੋਢੀਆਂ, 15 ਸਤੰਬਰ ਨੂੰ ਪਿੰਡ ਬਾਦਸ਼ਾਹਪੁਰ , 16 ਸਤੰਬਰ ਨੂੰ ਈਨਾਬਾਜਵਾ, 17 ਨੂੰ ਕਾਲਾਬੂਲਾ, 18 ਨੂੰ ਪਿੰਡ ਕੁੰਭੜਵਾਲ, ਨੂੰ ਬੰਗਾਵਾਲੀ, 20 ਨੂੰ ਪਿੰਡ ਈਸੀ, 23 ਨੂੰ ਪਿੰਡ ਚੀਮਾਂ, 24 ਸਤੰਬਰ ਪਿੰਡ ਰੰਗੀਆਂ ਤੇ 25 ਨੂੰ ਪਿੰਡ ਬੜੀ ਵਿੱਚ ਪਹੁੰਚੇਗੀ।
Advertisement
Advertisement