ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰੈੱਸ ਕਲੱਬ ਵੱਲੋਂ ਸਿਹਤ ਜਾਂਚ ਕੈਂਪ

235 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ
Advertisement
ਪ੍ਰੈੱਸ ਕਲੱਬ ਵੱਲੋਂ ਪਹਿਲਾ ਮੁਫ਼ਤ ਸਿਹਤ ਜਾਂਚ ਕੈਂਪ ਅਗਰਵਾਲ ਧਰਮਸ਼ਾਲਾ ਵਿੱਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਪ੍ਰੈੱਸ ਕਲੱਬ ਸਮਾਣਾ ਦੇ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਲਗਾਏ ਕੈਂਪ ’ਚ ਜੀਵਨ ਹਸਪਤਾਲ ਪਟਿਆਲਾ ਅਤੇ ਸੂਰਿਆ ਦੰਦਾਂ ਦੇ ਹਸਪਤਾਲ ਦਾ ਸਹਿਯੋਗ ਰਿਹਾ। ਕੈਂਪ ’ਚ ਸ਼ੂਗਰ, ਬੀਪੀ ਅਤੇ ਥਾਇਰਾਇਡ ਦੇ ਮਾਹਿਰ ਡਾ. ਸਿਮਰ ਕੌਰ ਮਾਨ, ਜੋੜਾਂ ਦੇ ਦਰਦ ਦੇ ਮਾਹਿਰ ਡਾ. ਹੈਰੀ ਮਹਿਤਾ, ਜਨਾਨਾ ਰੋਗ ਮਾਹਿਰ ਡਾ. ਰਵਿੰਦਰ ਕੌਰ, ਫਿਜ਼ੀਓਥੈਰੇਪੀ ਮਾਹਿਰ ਡਾ. ਖੁਸ਼ਬੂ, ਅੱਖਾਂ ਦੇ ਮਾਹਿਰ ਡਾ. ਪ੍ਰਿਤਪਾਲ ਕੌਰ ਅਤੇ ਦੰਦਾਂ ਦੇ ਮਾਹਿਰ ਡਾ. ਹਿਮਾਂਸ਼ੂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਮੌਕੇ 235 ਮਰੀਜ਼ਾਂ ਦਾ ਚੈੱਕਅਪ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ।

ਇਸ ਮੌਕੇ ਬਹਾਬਲਪੁਰ ਸੰਘ ਦੇ ਸਰਪ੍ਰਸਤ ਲਾਲਾ ਭਵਾਨੀ ਰਾਮ, ਸੀਏ ਲਲਿਤ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਗੁਰਦੇਵ ਸਿੰਘ ਟਿਵਾਣਾ, ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ ਡਾ. ਮਦਨ ਮਿੱਤਲ, ਸੀਤਾ ਰਾਮ ਗੁਪਤਾ, ਸ਼ਿਵ ਸੇਨਾ ਨੇਤਾ ਪਰਵੀਨ ਸ਼ਰਮਾ, ਪ੍ਰੈੱਸ ਕਲੱਬ ਮੈਂਬਰ ਗੁਰਦੀਪ ਸ਼ਰਮਾ, ਵਿਜੇ ਗਰਗ, ਪਵਨ ਸਾਸਤਰੀ, ਰਮਨ ਗੁਪਤਾ, ਦਲਜਿੰਦਰ ਪੱਪੀ, ਬੀਬੂ ਬਾਂਸਲ, ਹਰਦਿਆਲ ਨਾਗੀ, ਸਚਿਨ ਕੁਮਾਰ, ਜਿਮੀ ਕੁਮਾਰ, ਕੋਮਲ ਸਿੰਗਲਾ, ਸੁਭਾਸ਼ ਚੰਦਰ, ਰਜਿੰਦਰ ਫਤਿਹਪੁਰ, ਸ਼ਸ਼ੀ ਪਾਲ ਜੈਨ, ਦੀਵਾਨ ਥਰੇਜਾ, ਪੁਰਸ਼ੋਤਮ ਕੋਸ਼ਿਕ, ਵਿਜੇ ਵਰਮਾ, ਹਰਜਿੰਦਰ ਜਵੰਦਾ ਹਾਜ਼ਰ ਸਨ।

Advertisement

 

 

Advertisement
Show comments