ਹਡਾਣਾ ਨੇ ਗੁਰਦੁਆਰੇ ਮੱਥਾ ਟੇਕਿਆ
ਹਲਕਾ ਸਨੌਰ ਦੇ ਇੰਚਾਰਜ ਅਤੇ ਪੀ ਆਰ ਟੀ ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਅੱਜ ਗੁਰੂਘਰ ਨਤਮਸਤਕ ਹੋਣ ਮਗਰੋਂ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਲਈ ਵੱਡੇ ਕਾਫਲੇ ਨਾਲ ਤਰਨ ਤਾਰਨ ਲਈ ਰਵਾਨਾ ਹੋਏ। ਉਨ੍ਹਾਂ ਗੁਰੂ ਘਰ ਵਿੱਚ ਤਰਨਤਾਰਨ ਵਿੱਚ ਹੋਣ ਵਾਲੀਆਂ...
Advertisement
ਹਲਕਾ ਸਨੌਰ ਦੇ ਇੰਚਾਰਜ ਅਤੇ ਪੀ ਆਰ ਟੀ ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਅੱਜ ਗੁਰੂਘਰ ਨਤਮਸਤਕ ਹੋਣ ਮਗਰੋਂ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਲਈ ਵੱਡੇ ਕਾਫਲੇ ਨਾਲ ਤਰਨ ਤਾਰਨ ਲਈ ਰਵਾਨਾ ਹੋਏ। ਉਨ੍ਹਾਂ ਗੁਰੂ ਘਰ ਵਿੱਚ ਤਰਨਤਾਰਨ ਵਿੱਚ ਹੋਣ ਵਾਲੀਆਂ ਚੋਣਾਂ ਲਈ ਲੋਕਾਂ ਤੋਂ ਮਿਲਣ ਵਾਲੇ ਭਰਪੂਰ ਸਮਰਥਨ ਲਈ ਅਰਦਾਸ ਕੀਤੀ। ਹਡਾਣਾ ਨੇ ਦਾਅਵਾ ਕੀਤਾ ਕਿ ਇਸ ਵਾਰੀ ਦੇ ਚੋਣ ਨਤੀਜੇ ਸਪੱਸ਼ਟ ਕਰਨਗੇ ਕਿ ਵੋਟਰ ਹੁਣ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਤਰਨਤਾਰਨ ਵਾਸੀਆਂ ਨੂੰ ਚੋਣਾਂ ਵਾਲੇ ਦਿਨ ਘਰਾਂ ਤੋਂ ਬਾਹਰ ਆ ਕੇ ਵੋਟ ਪਾਉਣ ਦੀ ਅਪੀਲ ਕੀਤੀ।
Advertisement
