ਜਿਮਨਾਸਟਿਕ: ਅਗਮਜੋਤ ਨੇ ਸੋਨ ਤਗ਼ਮੇ ਜਿੱਤੇ
ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਿਮਨਾਸਟਿਕ ਵਿੱਚ ਪਟਿਆਲਾ ਦੇ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਡ ਵਿਭਾਗ ਦੇ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਅਗਮਜੋਤ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਤਿੰਨ ਸੋਨ ਤਗ਼ਮੇ ਅਤੇ ਪਰਾਂਜਲ ਗੋਸਾਈ ਨੇ ਦੋ...
Advertisement
ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਿਮਨਾਸਟਿਕ ਵਿੱਚ ਪਟਿਆਲਾ ਦੇ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਡ ਵਿਭਾਗ ਦੇ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਅਗਮਜੋਤ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਤਿੰਨ ਸੋਨ ਤਗ਼ਮੇ ਅਤੇ ਪਰਾਂਜਲ ਗੋਸਾਈ ਨੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਰਿਧਮਿਕ ਵਿੱਚ ਪਟਿਆਲੇ ਦੀਆਂ ਖਿਡਾਰਨਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਅਕਤੀਗਤ ਮੁਕਾਬਲਿਆਂ ਵਿੱਚ ਨਿਸ਼ਠਾ ਕੌਸ਼ਿਕ ਨੇ ਇੱਕ ਸੋਨ ਤਗ਼ਗਾ ਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ। ਆਰੀਆ ਚੈਟਰਜੀ ਨੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਰਿਧਮਿਕ ਦੀ ਟੀਮ ਵਿੱਚ ਨਿਸ਼ਠਾ ਕੌਸ਼ਿਕ, ਆਰੀਆ ਚੈਟਰਜੀ, ਸੋਨਾਕਸ਼ੀ, ਚਾਰਵੀ ਖੰਨਾ ਅਤੇ ਲੜਕਿਆ ਦੀ ਟੀਮ ਵਿੱਚ ਅਗਮਜੋਤ ਸਿੰਘ, ਪਰਾਂਜਲ ਗੋਸਾਈ, ਯੂਵਾਨ ਤੇ ਅੱਛਰਦੀਪ ਸਿੰਘ ਸਨ। ਕੋਚ ਬਲਜੀਤ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
Advertisement
Advertisement
