ਅਧਿਆਪਕ ਦਿਵਸ ’ਤੇ 31 ਸ਼ਖਸ਼ੀਅਤਾਂ ਨੂੰ ਸਨਮਾਨ ਕਰੇਗੀ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ
ਢਾਈ ਦਹਾਕਿਆਂ ਤੋਂ ਅਹਿਮ ਕਾਰਜਾਂ ’ਚ ਮਸ਼ਰੂਫ ਹੈ ਸੁਸਾਇਟੀ: ਉਪਕਾਰ ਸਿੰਘ
Advertisement
ਕਈ ਵਰ੍ਹਿਆਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਸਰਗਰਮ ‘ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ’ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਤ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਅਧਿਆਪਕ, ਡਾਕਟਰ, ਸਮਾਜ ਸੇਵੀਆਂ, ਸਹਿਤਕਾਰਾਂ, ਨਾਟਕਕਾਰਾਂ, ਕਲਾਕਾਰਾਂ ਅਤੇ ਖਿਡਾਰੀਆਂ ਸਮੇਤ ਨਸ਼ਾ ਵਿਰੋਧੀ ਮੁਹਿਮ ਨੂੰ ਸਮਰਪਿਤ 31 ਸ਼ਖਸ਼ੀਅਤਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ।
ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਦੱਸਿਆ ਕਿ ‘ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ’ ਵੱਲੋਂ ਮੈਡੀਕਲ ਕੈਂਪ, ਖੂਨਦਾਨ ਕੈਂਪ, ਯੁੱਧ ਨਸ਼ਿਆਂ ਵਿਰੁੱਧ, ਤੀਆਂ, ਅੱਖਾਂ ਦੀ ਜਾਂਚ ਸਬੰਧੀ ਕੈਂਪ, ਹੜ੍ਹ ਪ੍ਰਭਾਵਿਤ ਲੋਕਾ ਲਈ ਸੇਵਾ, ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ, ਕਾਪੀਆਂ ਤੇ ਸਟੇਸ਼ਨਰੀ ਆਦਿ ਸਮਾਨ ਵੀ ਵੰਡਿਆ ਜਾਂਦਾ ਹੈ।
ਇਸ ਤੋਂ ਇਲਾਵਾ ਬੱਚਿਆਂ ’ਚ ਵਿਦਿਅਕ ਮੁਕਾਬਲੇ, ਟਰੈਫਿਕ ਨਿਯਮਾ ਦੀ ਜਾਣਕਾਰੀ, ਧਾਰਮਿਕ ਪ੍ਰੋਗਰਾਮ, ਸੰਵਿਧਾਨਕ ਦਿਵਸ ’ਤੇ 5 ਕਿਲੋਮੀਟਰ ਦੀ ਦੌੜ ਤੇ ਕਵੀ ਸੰਮੇਲਨ ਵਰਗੇ ਸਮਾਗਮ ਵੀ ਕਰਵਾਏ ਜਾਂਦੇ ਹਨ।
ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਇਹ ਵੀ ਦੱਸਦੇ ਹਨ ਕਿ ਇਸ ਸੰਸਥਾ ਵੱਲੋਂ ਗਰੀਨ ਦਿਵਾਲੀ ਮਨਾਉਣਾ, ਪੌਦੇ, ਮਿੱਟੀ ਦੇ ਦੀਵੇ, ਪੰਛੀਆ ਲਈ ਮਿਟੀ ਦੇ ਕਸੋਰੇ ਵੰਡਣ ਸਮੇਤ ਵਾਤਾਵਰਨ ਦੀ ਸ਼ੁੱਧਤਾ ਆਦਿ ਤਰ੍ਹਾਂ ਦੀਆਂ ਸਰਗਰਮੀਆਂ ਵੀ ਕੀਤੀਆਂ ਜਾਂਦੀਆਂ ਹੀਨ।
Advertisement
Advertisement