ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਗੁਰਦੁਆਰਾ ਸ੍ਰੀ ਦੁੂਖਨਿਵਾਰਨ ਸਾਹਿਬ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਗੁਰਮਤਿ ਸਮਾਗਮ ਦੌਰਾਨ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਮੈਨੇਜਰ ਭਾਗ ਸਿੰਘ ਚੌਹਾਨ ਦੀ ਦੇਖ-ਰੇਖ ਹੇਠਲੇ ਪ੍ਰਬੰਧਾਂ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਦੀਪਮਾਲਾ ਅਤੇ ਗੁਰੂ ਦਰਬਾਰ ’ਚ ਫੁੱਲਾਂ ਨਾਲ ਕੀਤੀ ਸਜਾਵਟ ਖਿੱਚ ਦਾ ਕੇਂਦਰ ਵੀ ਬਣੀ ਰਹੀ। ਅਖੰਡ ਪਾਠ ਦੇ ਭੋਗ ਪਾਉਣ ਸਮੇਤ ਗੁਰਮਤਿ ਸਮਾਗਮ ਵੀ ਹੋਇਆ। ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਗੁਰੂ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਮੌਜੂਦ ਸੇਵਾਮੁਕਤ ਐੱਸ ਪੀ ਅਮਰਜੀਤ ਸਿੰਘ ਘੁੰਮਣ, ਪ੍ਰੋ. ਜੀਵਨਜੋਤ ਕੌਰ (ਲੇਖਕਾ), ਕਿਸਾਨ ਆਗੂ ਜਸਦੇਵ ਸਿੰਘ ਨੂਗੀ, ਰਾਣਾ ਨਿਰਮਾਣ, ਹਰਦੀਪ ਸਿਹਰਾ ਤੇ ਸਿੱਖ ਚਿੰਤਕ ਰਣਧੀਰ ਸਿੰਘ ਸਮੂਰਾਂ ਆਦਿ ਨੇ ਸ਼੍ਰੋਮਣੀ ਕਮੇਟੀ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਤਰਫ਼ੋਂ ਸ਼ਾਮਲ ਹੋਏ ਐਗਜ਼ੇਕਟਿਵ ਮੈਂਬਰ ਜਥੇਦਾਰ ਸਰਜੀਤ ਸਿੰਘ ਗੜ੍ਹੀ ਨੇ ਗੁਰਬਾਣੀ ਅਤੇ ਗੁਰੂ ’ਤੇ ਹੋ ਰਹੇ ਹਮਲਿਆਂ ਪ੍ਰਤੀ ਵੀ ਸੰਗਤਾਂ ਨੂੰ ਸੁਚੇਤ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਸਿੱਖ ਸੱਭਿਆਚਾਰ ਦਾ ਅਜਿਹਾ ਸੋਮਾ ਹੈ, ਜਿਸ ਰਾਹੀਂ ਧਰਮ ਦੀ ਕਿਰਤ ਕੀਤੀ ਜਾ ਸਕਦੀ ਹੈ। ਇਸ ਮੌਕੇ ਮੀਤ ਮੈਨੇਜਰ ਜਸਵਿੰਦਰ ਸਿੰਘ, ਮਨਦੀਪ ਸਿੰਘ ਭਲਵਾਨ, ਸਾਬਕਾ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ, ਭਾਈ ਭੁਪਿੰਦਰਪਾਲ ਸਿੰਘ, ਅਮਰਜੀਤ ਘੁੰਮਣ ਤੇ ਪ੍ਰੋੋ. ਜੀਵਨਜੋਤ ਕੌਰ ਆਦਿ ਮੌਜੂਦ ਸਨ। ਮੀਡੀਆ ਇੰਚਾਰਜ ਕੰਵਬਰ ਬੇਦੀ ਨੇ ਦੱਸਿਆ ਕਿ ਮੈਨੇਜਰ ਨੇ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ।