ਜੀ ਐੱਸ ਟੀ ਅਧਿਕਾਰੀਆਂ ਵੱਲੋਂ ਦੋ ਫਰਮਾਂ ’ਤੇ ਛਾਪੇ
ਜੀ ਐੱਸ ਟੀ ਵਿਭਾਗ ਦਫ਼ਤਰ ਲੁਧਿਆਣਾ ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਸਮਾਣਾ ਦੇ ਦੋ ਵਪਾਰੀਆਂ ਦੇ ਘਰਾਂ ਅਤੇ ਵਪਾਰਕ ਅਦਾਰਿਆਂ ’ਚ ਤੜਕਸਾਰ ਛਾਪਾ ਮਾਰ ਕੇ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ। ਜਾਂਚ ਦੌਰਾਨ ਅਧਿਕਾਰੀਆਂ ਨੇ ਮੀਡੀਆ ਨੂੰ ਕੁਝ ਵੀ ਦੱਸਣ...
Advertisement
ਜੀ ਐੱਸ ਟੀ ਵਿਭਾਗ ਦਫ਼ਤਰ ਲੁਧਿਆਣਾ ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਸਮਾਣਾ ਦੇ ਦੋ ਵਪਾਰੀਆਂ ਦੇ ਘਰਾਂ ਅਤੇ ਵਪਾਰਕ ਅਦਾਰਿਆਂ ’ਚ ਤੜਕਸਾਰ ਛਾਪਾ ਮਾਰ ਕੇ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ। ਜਾਂਚ ਦੌਰਾਨ ਅਧਿਕਾਰੀਆਂ ਨੇ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ, ਪਰ ਭਰੋਸੇਯੋਗ ਸੂਤਰਾਂ ਮੁਤਾਬਕ ਵਿਭਾਗ ਦੇ ਕਰਮਚਾਰੀਆਂ ਨੇ ਜਲੰਧਰ ਦੀ ਕਿਸੇ ਫਰਮ ’ਤੇ ਛਾਪੇ ਮਾਰੇ ਸੀ, ਉਸੇ ਆਧਾਰ ’ਤੇ ਸਮਾਣਾ ਦੇ ਸ਼ਿਵਾ ਇੰਟਰਪ੍ਰਾਇਜ਼ਜ ਕਮਾਸਪੁਰ ਰੋਡ ਅਤੇ ਇਕ ਮਨੀ ਐਕਸਚੈਂਜਰ ਦੀ ਦੁਕਾਨ ’ਤੇ ਛਾਪਾ ਮਾਰਿਆ। ਦੇਰ ਸ਼ਾਮ ਤੱਕ ਜਾਂਚ ਪੜਤਾਲ ਜਾਰੀ ਸੀ।
Advertisement
Advertisement
