ਛੇ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ
ਇਥੇ ਦਿ ਰਾਜਪੁਰਾ ਵੈੱਲਫੇਅਰ ਐਸੋਸੀਏਸ਼ਨ ਫੋਕਲ ਪੁਆਇੰਟ ਵੱਲੋਂ ਅੱਜ 6 ਲੜਕੀਆਂ ਦੇ ਸਮੂਹਿਕ ਵਿਆਹ ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਗੁਰਦੁਆਰਾ ਜੋਤ ਸਰੂਪ ਫੋਕਲ ਪੁਆਇੰਟ ’ਚ ਕਰਵਾਏ ਗਏ। ਐਸੋਸੀਏਸ਼ਨ ਦੇ ਚੇਅਰਮੈਨ ਸਰਜੀਤ ਸਿੰਘ, ਪ੍ਰਧਾਨ ਜਤਿੰਦਰ ਪਾਲ ਸਿੰਘ, ਵਾਈਸ ਪ੍ਰਧਾਨ ਰਾਜਨ ਸ਼ਰਮਾ ਅਤੇ ਟੀਮ...
Advertisement
ਇਥੇ ਦਿ ਰਾਜਪੁਰਾ ਵੈੱਲਫੇਅਰ ਐਸੋਸੀਏਸ਼ਨ ਫੋਕਲ ਪੁਆਇੰਟ ਵੱਲੋਂ ਅੱਜ 6 ਲੜਕੀਆਂ ਦੇ ਸਮੂਹਿਕ ਵਿਆਹ ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਗੁਰਦੁਆਰਾ ਜੋਤ ਸਰੂਪ ਫੋਕਲ ਪੁਆਇੰਟ ’ਚ ਕਰਵਾਏ ਗਏ। ਐਸੋਸੀਏਸ਼ਨ ਦੇ ਚੇਅਰਮੈਨ ਸਰਜੀਤ ਸਿੰਘ, ਪ੍ਰਧਾਨ ਜਤਿੰਦਰ ਪਾਲ ਸਿੰਘ, ਵਾਈਸ ਪ੍ਰਧਾਨ ਰਾਜਨ ਸ਼ਰਮਾ ਅਤੇ ਟੀਮ ਦੀ ਦੇਖਰੇਖ ਹੇਠ ਇਹ ਧਾਰਮਿਕ ਸਮਾਗਮ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਇਸ ਮੌਕੇ ਬਰਾਤੀਆਂ ਦੇ ਸਵਾਗਤ ਲਈ ਚਾਹ-ਪਾਣੀ ਤੇ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ।
ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਜਥੇਦਾਰ ਸੁਰਜੀਤ ਸਿੰਘ ਗੜੀ, ਪ੍ਰਵੀਨ ਛਾਬੜਾ, ਰਿਤੇਸ਼ ਬਾਂਸਲ, ਗੁਰਪ੍ਰੀਤ ਸਿੰਘ ਧਮੋਲੀ, ਰਾਜੇਸ਼ ਕੁਮਾਰ ਇੰਸਾ ਸਮੇਤ ਕਈ ਸਮਾਜਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸੰਸਥਾ ਵੱਲੋਂ ਹਰੇਕ ਨਵ ਵਿਆਹੀ ਜੋੜੀ ਨੂੰ ਅਲਮਾਰੀ, ਡਬਲ ਬੈਡ, ਮੇਜ਼-ਕੁਰਸੀਆਂ, ਪੱਖੇ, ਸਿਲਾਈ ਮਸ਼ੀਨ, ਪ੍ਰੈਸ, ਘਰੇਲੂ ਬਰਤਨ ਅਤੇ 12 ਸੂਟ ਬਤੌਰ ਤੋਹਫ਼ੇ ਵੀ ਭੇਟ ਕੀਤੇ ਗਏ।
Advertisement
Advertisement
