ਦਰਜਾ ਚਾਰ ਮੁਲਾਜ਼ਮਾਂ ਵੱਲੋਂ ਸਿਹਤ ਮੰਤਰੀ ਖ਼ਿਲਾਫ਼ ਰੋਸ ਮਾਰਚ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਨਾਲ ਸਬੰਧਤ ਨਗਰ ਨਿਗਮ ਵਿਚਲੇ ਸਫ਼ਾਈ ਤੇ ਸੀਵਰਮੈਨਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਤ੍ਰਿਪੜੀ ਟਾਊਨ ਸਥਿਤ ਪਾਣੀ ਦੀ ਟੈਂਕੀ ਨੇੜੇ ਸਿਹਤ ਮੰਤਰੀ ਖ਼ਿਲਾਫ਼ ਰੈਲੀ ਕਰਨ ਉਪਰੰਤ ਝੰਡਾ ਮਾਰਚ ਕੀਤਾ ਗਿਆ। ਇਸ ਮੌਕੇ ਸੂਬਾ...
Advertisement
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਨਾਲ ਸਬੰਧਤ ਨਗਰ ਨਿਗਮ ਵਿਚਲੇ ਸਫ਼ਾਈ ਤੇ ਸੀਵਰਮੈਨਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਤ੍ਰਿਪੜੀ ਟਾਊਨ ਸਥਿਤ ਪਾਣੀ ਦੀ ਟੈਂਕੀ ਨੇੜੇ ਸਿਹਤ ਮੰਤਰੀ ਖ਼ਿਲਾਫ਼ ਰੈਲੀ ਕਰਨ ਉਪਰੰਤ ਝੰਡਾ ਮਾਰਚ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ, ਫੈਡਰੇਸ਼ਨ ਪ੍ਰਧਾਨ ਜਗਮੋਹਨ ਨੌਲੱਖਾ, ਨਗਰ ਨਿਗਮ ਦੇ ਪ੍ਰਧਾਨ ਬਾਬੂ ਰਾਮ ਬੱਬੂ, ਜਨਰਲ ਸਕੱਤਰ ਵਿਜੇ ਸੰਗਰ, ਵਿੱਤ ਸਕੱਤਰ ਬਲਜਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਦਫ਼ਤਰ ਵੱਲੋਂ ਨਗਰ ਨਿਗਮ ਦੇ ਕੌਂਸਲਰਾਂ ਨੂੰ ਇੱਕ ਪ੍ਰੋਫਾਰਮਾ ਜਾਰੀ ਕਰਦੇ ਹਦਾਇਤਾਂ ਕੀਤੀਆਂ ਹਨ ਕਿ ਸਫ਼ਾਈ ਸੇਵਕ-ਸੀਵਰਮੈਨਾਂ ਦੀਆਂ ਨਿੱਤ ਦਿਨ ਦੀਆਂ ਹਾਜ਼ਰੀਆਂ ਹੁਣ ਵਾਰਡ ਕੌਂਸਲਰ ਹੀ ਲਗਾਉਣਗੇ। ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਇਸ ਤਰ੍ਹਾਂ ਦੀ ਕਾਰਵਾਈ ਨਿਗਮ ਦੇ ਬਿਲਕੁਲ ਉਲਟ ਹੈ ਤੇ ਕਰਮੀਆਂ ਦਾ ਸ਼ੋਸ਼ਣ ਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਧਾਉਣ ਵਾਲਾ ਹੁਕਮ ਹੈ। ਆਗੂਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਹਾਜ਼ਰੀਆਂ ਲਗਾਉਣ ਦਾ ਅਧਿਕਾਰ ਸਿਰਫ਼ ਵਾਰਡ ਵਿਚਲੇ ਤਾਇਨਾਤ ਦਰੋਗ਼ਿਆਂ ਕੋਲ ਹੁੰਦਾ ਹੈ ਤੇ ਦੇਖਭਾਲ ਲਈ ਕਈ ਅਧਿਕਾਰੀ ਵੀ ਚੈਕਿੰਗ ਕਰਦੇ ਹਨ। ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਰੈਲੀ ਉਪਰੰਤ ਰੋਸ ਝੰਡਾ ਮਾਰਚ ਕੀਤਾ ਗਿਆ ਜੋ ਖੰਡਾ ਚੌਕ ਵਿੱਚ ਸਮਾਪਤ ਹੋਇਆ। ਇਸ ਮੌਕੇ ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਸ਼ਿਵ ਚਰਨ, ਸ਼ਿਵ ਚਰਨ, ਕਾਕਾ ਸਿੰਘ ਚੇਅਰਮੈਨ, ਹੇਮ ਰਾਜ ਅਡੀ ਚੇਅਰਮੈਨ, ਸੰਜੀਵ ਸਰਪ੍ਰਸਤ, ਕਾਕਾ ਸਿੰਘ, ਅਸ਼ੋਕ ਵੈਦ, ਕਮਲ ਸੀਨੀਅਰ ਮੀਤ ਪ੍ਰਧਾਨ, ਸੰਦੀਪ ਵਾਈਸ ਪ੍ਰਧਾਨ ਤੇ ਬਲਜਿੰਦਰ ਕੁਮਾਰ ਆਦਿ ਹਾਜ਼ਰ ਸਨ।
Advertisement
Advertisement