ਹਲਦੀ ਰੋਗ ਕਾਰਨ ਨੁਕਸਾਨੇ ਝੋਨੇ ਦਾ ਮੁਆਵਜ਼ਾ ਦੇਵੇ ਸਰਕਾਰ: ਚੰਦੂਮਾਜਰਾ
ਸਾਬਕਾ ਲੋਕ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ਿਲ੍ਹਾ ਪਟਿਆਲਾ ਦੇ ਘਨੌਰ, ਚੱਪੜ, ਬਘੌਰਾ, ਸਲੇਮਪੁਰ ਤੇ ਰੁੜਕੀ ਆਦਿ ਪਿੰਡਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਝੋਨੇ ਦੀ ਫ਼ਸਲ ’ਤੇ ਹੜ੍ਹਾਂ ਦੀ ਮਾਰ ਤੋਂ ਇਲਾਵਾ ਹਲਦੀ ਰੋਗ ਤੇ ਚੀਨੀ ਵਾਇਰਸ ਆਦਿ ਬਿਮਾਰੀਆਂ ਦੀ ਵੱਡੀ ਮਾਰ ਪਈ ਹੈ। ਇਸ ਨਾਲ ਝੋਨੇ ਦੀ ਫ਼ਸਲ ਦੇ ਝਾੜ ’ਤੇ ਅਸਰ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨਾਲ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਭੁਪਿੰਦਰ ਸਿੰਘ ਸ਼ੇਖੂਪੁਰ, ਲਾਲ ਸਿੰਘ ਮਰਦਾਂਪੁਰ, ਜਰਨੈਲ ਸਿੰਘ ਕਰਤਾਰਪੁਰ, ਅਕਾਸ਼ਦੀਪ ਸਿੰਘ, ਗੁਰਮੁਖ ਸੁਹਾਗਹੇੜੀ, ਨਿਰੰਜਣ ਸਿੰਘ ਫੌਜੀ, ਮੋਹਣ ਸਿੰਘ ਅਤੇ ਕੁਲਦੀਪ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਆਖਿਆ ਕਿ ਬਿਮਾਰੀਆਂ ਦੇ ਇਸ ਹਮਲੇ ਕਰਕੇ ਤਕਰੀਬਨ 40 ਫ਼ੀਸਦ ਫ਼ਸਲ ਦਾ ਝਾੜ ਘਟਿਆ ਹੈ। ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਇਲਾਵਾ ਝੋਨੇ ਦੀ ਫ਼ਸਲ ’ਤੇ ਬਿਮਾਰੀਆਂ ਦੇ ਹੋਏ ਇਨ੍ਹਾਂ ਹਮਲਿਆਂ ਨੂੰ ਵੀ ਕੁਦਰਤੀ ਕਰੋਪੀ ਐਲਾਨਿਆ ਜਾਵੇ। ਪੰਜਾਬ ਸਰਕਾਰ ਫਸਲ ਵੱਲੋਂ ਝਾੜ ਘਟਣ ਦੀ ਤੁਰੰਤ ਭਰਪਾਈ ਕੀਤੀ ਜਾਵੇ। ਚੰਦੂਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਨਾਲ ਹੋਏ ਨੁਕਸਾਨ ਦੀ ਬਣਦੀ ਮੁਆਵਜ਼ਾ ਰਾਸ਼ੀ ਵੀਹ ਹਜ਼ਾਰ ਪ੍ਰਤੀ ਏਕੜ ਨਿਰਧਾਰਤ ਕੀਤੀ ਗਈ ਸੀ। ਬਿਮਾਰੀ ਦੇ ਹਮਲੇ ਨਾਲ ਹੋਏ ਇਸ ਨੁਕਸਾਨ ਲਈ ਵੀ ਤੁਰੰਤ ਗਿਰਦਾਵਰੀ ਕਰਵਾ ਕੇ ਸੂਬਾ ਸਰਕਾਰ ਇਕੱਠੇ ਕੀਤੇ ਫ਼ੰਡ ਵਿੱਚੋਂ ਨਿਰਧਾਰਤ ਕਰਨ ਲਈ ਤੁਰੰਤ ਫੈਸਲਾ ਸੁਣਾਵੇ। ਚੰਦੂਮਾਜਰਾ ਦਾ ਕਹਿਣਾ ਸੀ ਸਰਕਾਰ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਹੜ੍ਹਾਂ ਦੇ ਬੀਤ ਜਾਣ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਬਾਅਦ ਵੀ ਹੜ੍ਹਾਂ ਨਾਲ ਹੋਏ ਖਰਾਬੇ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਨਹੀਂ ਭੇਜ ਸਕੀ, ਸਰਕਾਰ ਦੀਆਂ ਕਮਜ਼ੋਰੀਆਂ ਅਤੇ ਨਲਾਇਕੀਆਂ ਦਾ ਖ਼ਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਤੁਰੰਤ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਫ਼ਸਲ ਦਾ ਬਿਮਾਰੀਆਂ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ।
ਡੀ ਸੀ ਵੱਲੋਂ ਬਖ਼ਸ਼ੀਵਾਲਾ ਅਨਾਜ ਮੰਡੀ ਦਾ ਦੌਰਾ
Advertisementਪਟਿਆਲਾ: ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਾਲੋ-ਨਾਲ ਖਰੀਦ, ਕਿਸਾਨਾਂ ਨੂੰ ਅਦਾਇਗੀ ਤੇ ਲਿਫਟਿੰਗ ਵੀ ਨਾਲੋ-ਨਾਲ ਹੋ ਰਹੀ ਹੈ। ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਬਖ਼ਸ਼ੀਵਾਲਾ ਦੀ ਮੰਡੀ ਦਾ ਅਚਨਚੇਤ ਦੌਰਾ ਕਰਕੇ ਸਮੁੱਚੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਐਸ.ਡੀ.ਐਮ ਹਰਜੋਤ ਕੌਰ ਮਾਵੀ,ਮਾਰਕੀਟ ਕਮੇਟੀ ਦੇ ਸਕੱਤਰ ਅਸ਼ਵਨੀ ਮਹਿਤਾ ਤੇ ਮੰਡੀ ਸੁਪਰਵਾਈਜ਼ਰ ਵਿਜੇਪਾਲ ਸਮੇਤ ਆੜ੍ਹਤੀ, ਕਿਸਾਨ ਤੇ ਹੋਰ ਪਤਵੰਤੇ ਵੀ ਮੌਜੂਦ ਸਨ।