ਸਰਕਾਰ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰ ਰਹੀ ਹੈ: ਸੰਧੂ
ਕਬੱਡੀ ਖਿਡਾਰੀਆਂ ਲਈ ਡਾਈਟ ਤੇ ਸਾਮਾਨ ਲੈ ਕੇ ਪੁੱਜੇ ਨੌਜਵਾਨ ਆਗੂ
Advertisement
ਪਿੰਡ ਸ਼ੁਤਰਾਣਾ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਕਬੱਡੀ ਖਿਡਾਰੀ ਵੱਲੋਂ ਖਿਡਾਰੀਆਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ। ਇਸ ਕੈਂਪ ਵਿੱਚ ਸ਼ੁਤਰਾਣਾ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ 100 ਤੋਂ ਜ਼ਿਆਦਾ ਖਿਡਾਰੀ ਭਾਗ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਲਈ ਹਰ ਰੋਜ਼ ਕੋਈ ਨਾ ਕੋਈ ਦਾਨੀ ਸੱਜਣ ਡਾਈਟ ਦੀ ਸੇਵਾ ਕਰਦਾ ਹੈ। ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਹਲਕਾ ਪ੍ਰਧਾਨ ਮਨਵੀਰ ਸਿੰਘ ਸੰਧੂ ਅਤੇ ਅਮਨਿੰਦਰ ਧਾਲੀਵਾਲ ਕੈਨੇਡਾ, ਕਰਨ ਸੰਧੂ ਕੈਨੇਡਾ, ਗੁਰਪਿੰਦਰ ਸਿੰਘ ਚੱਠਾ ਕੈਨੇਡਾ, ਲਵ ਗਿੱਲ ਕੈਨੇਡਾ ਵੱਲੋਂ ਫਰੀ ਡਾਈਟ, ਜਿੰਮ ਦਾ ਸਾਮਾਨ ਅਤੇ ਬਦਾਮਾਂ ਦੀ ਸੇਵਾ ਲੈ ਕੇ ਪਹੁੰਚੇ।
ਖੇਡ ਮੈਦਾਨ ਵਿੱਚ ਖੇਡਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣ ਲਈ ਲਗਾਤਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ। ਖੇਡ ਮੈਦਾਨ ਵਿੱਚ ਹਾਜ਼ਰ ਨੌਜਵਾਨਾਂ ਨੇ ਖਿਡਾਰੀਆਂ ਲਈ ਸਾਮਾਨ ਲੈ ਕੇ ਪਹੁੰਚੇ ਨੌਜਵਾਨ ਆਗੂਆਂ ਦਾ ਧੰਨਵਾਦ ਕੀਤਾ।
Advertisement
Advertisement
