ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ: ਜੌੜਾਮਾਜਰਾ
ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਰੀਬ 1.25 ਕਰੋੜ ਦੀ ਲਾਗਤ ਨਾਲ ਨਵੀਂ ਲਾਈਨ, ਚਾਰ ਗੱਰਿਡਾਂ ਨੂੰ ਅੰਡਰਲੋਡ ਕਰਨ, ਟਰਾਂਸਫਾਰਮਰ ਵੱਡੇ ਕਰਨ ਤੇ ਨਵੇਂ ਟਰਾਂਸਫਾਰਮਰ ਰੱਖ ਕੇ ਤਹਿਸੀਲ ਸਮਾਣਾ ਅਧੀਨ ਪੈਂਦੇ ਪਿੰਡਾਂ ਤੇ ਸ਼ਹਿਰ ਨੂੰ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਉਣ...
Advertisement
ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਰੀਬ 1.25 ਕਰੋੜ ਦੀ ਲਾਗਤ ਨਾਲ ਨਵੀਂ ਲਾਈਨ, ਚਾਰ ਗੱਰਿਡਾਂ ਨੂੰ ਅੰਡਰਲੋਡ ਕਰਨ, ਟਰਾਂਸਫਾਰਮਰ ਵੱਡੇ ਕਰਨ ਤੇ ਨਵੇਂ ਟਰਾਂਸਫਾਰਮਰ ਰੱਖ ਕੇ ਤਹਿਸੀਲ ਸਮਾਣਾ ਅਧੀਨ ਪੈਂਦੇ ਪਿੰਡਾਂ ਤੇ ਸ਼ਹਿਰ ਨੂੰ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਉਣ ਲਈ ਗੱਰਿਡ ਅਤੇ ਨਵੀਂ ਲਾਈਨ ਦਾ ਉਦਘਾਟਨ ਕੀਤਾ। ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰੋਸ਼ਨ ਪੰਜਾਬ ਮੁਹਿੰਮ ਨਾਲ ਬਿਜਲੀ ਖੇਤਰ ਵਿੱਚ ਵੱਧਾ ਸੁਧਾਰ ਆਵੇਗਾ। ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਪੀ ਏ ਗੁਰਦੇਵ ਸਿੰਘ ਟਿਵਾਣਾ, ਡਾ. ਮਦਨ ਮਿੱਤਲ ਤੇ ਗੋਪਾਲ ਕ੍ਰਿਸ਼ਨ ਗਰਗ ਆਦਿ ਹਾਜ਼ਰ ਸਨ।
Advertisement
Advertisement