ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝੋਨੇ ਦੇ ਖਰਾਬੇ ਦੀ ਗਿਰਦਾਵਰੀ ਮੰਗੀ

ਕ੍ਰਾਂਤੀਕਾਰੀ ਯੂਨੀਅਨ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ
ਕਿਸਾਨ ਯੂਨੀਅਨ ਦੇ ਆਗੂ ਐੱਸਡੀਐੱਮ ਪਾਤੜਾਂ ਨੂੰ ਮੰਗ ਪੱਤਰ ਦਿੰਦੇ ਹੋਏ।
Advertisement
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਪਾਤੜਾਂ ਵੱਲੋ ਮੰਗ ਪੱਤਰ ਬਲਾਕ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਦੀ ਅਗਵਾਈ ਵਿੱਚ ਐੱਸਡੀਐੱਮ ਪਾਤੜਾਂ ਨੂੰ ਦਿੱਤਾ ਗਿਆ ਜਿਸ ਵਿੱਚ ਚੀਨੀ ਵਾਇਰਸ ਨਾਲ ਅਤੇ ਹਲਦੀ ਰੋਗ ਨਾਲ ਕਿਸਾਨਾਂ ਦੀ ਬਰਬਾਦ ਹੋਈ ਫ਼ਸਲਾ ਦੀ ਤਰੁੰਤ ਗਰਦਾਰੀ ਕਰਵਾਉਣ, ਪਰਾਲੀ ਦੀ ਸਾਂਭ ਸੰਭਾਲ ਲਈ ਗੱਠਾਂ ਬੰਨਣ ਵਾਲੇ ਬੇਲਰ, ਦੋ ਸੌ ਪ੍ਰਤੀ ਕੁਇੰਟਲ ਬੋਨਸ, ਡੀਏਪੀ ਖਾਦ ਦੀ ਕਾਲਾਬਾਜ਼ਾਰੀ ਰੋਕਣ, ਆਲੂ ਅਤੇ ਮਟਰ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਹੀ ਰੇਟ ’ਤੇ ਖਾਦ ਮੁਹੱਈਆ ਕਰਵਾਈ ਜਾਵੇ।

ਇਸ ਮੌਕੇ ਹਰਭਜਨ ਸਿੰਘ ਧੂਹੜ, ਸੂਬੇਦਾਰ ਨਰਾਤਾ ਸਿੰਘ, ਸਲਵਿੰਦਰ ਸਿੰਘ ਸ਼ੁਤਰਾਣਾ, ਪਾਲਾ ਸਿੰਘ ਦਤਾਲ, ਕਿਸ਼ਨ ਸਿੰਘ ਲਾਭ ਸਿੰਘ ਦੁੱਗਲ, ਸ਼ਬੇਗ ਸਿੰਘ ਸ਼ੁਤਰਾਣਾ, ਜਰਨੈਲ ਸਿੰਘ ਦੁੱਗਲ ਅਤੇ ਸਾਹਿਬ ਸਿੰਘ ਦੁਤਾਲ ਹਾਜ਼ਰ ਸਨ।

Advertisement

 

 

Advertisement
Tags :
latest punjabi newsPunjabi NewsPunjabi TribunePunjabi tribune latestPunjabi Tribune Newspunjabi tribune updateਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿਊਨ
Show comments