ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਹਫ਼ਤੇ ’ਚ ਹੋਵੇਗੀ ਮੁਕੰਮਲ: ਸੰਧੂ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਚੱਲ ਰਹੀ ਹੈ, ਜਿਸ ਅਧੀਨ ਹਲਕਾ ਸਨੌਰ ਵਿੱਚ ਹੋਏ ਖ਼ਰਾਬੇ ਦੀ ਗਿਰਦਾਵਰੀ ਇੱਕ ਹਫ਼ਤੇ ਵਿੱਚ ਮੁਕੰਮਲ ਹੋ ਜਾਵੇਗੀ। ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਦੇ ਚੇਅਰਮੈਨ ਇੰਦਰਜੀਤ...
Advertisement
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਚੱਲ ਰਹੀ ਹੈ, ਜਿਸ ਅਧੀਨ ਹਲਕਾ ਸਨੌਰ ਵਿੱਚ ਹੋਏ ਖ਼ਰਾਬੇ ਦੀ ਗਿਰਦਾਵਰੀ ਇੱਕ ਹਫ਼ਤੇ ਵਿੱਚ ਮੁਕੰਮਲ ਹੋ ਜਾਵੇਗੀ। ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲਗਭਗ ਨੌਂ ਹਜ਼ਾਰ ਏਕੜ ਫ਼ਸਲ ਖਰਾਬ ਹੋਈ ਹੈ, ਜਿਸ ਵਿੱਚੋਂ ਬਹੁਤਾ ਹਿੱਸਾ ਟਾਂਗਰੀ ’ਚ ਆਉਂਦੀਆਂ ਫ਼ਸਲਾਂ ਦਾ ਹੈ। ਸੰਧੂ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਪ੍ਰਸ਼ਾਸਨ ਅਤੇ ਪਟਵਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ ਜਿਸ ਅਧੀਨ ਲਗਭਗ 8-9 ਪਿੰਡਾਂ ਦੀ ਗਿਰਦਾਵਰੀ ਮੁਕੰਮਲ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਹੁਤ ਥਾਵਾਂ ’ਤੇ ਫ਼ਸਲਾਂ ਜੋ ਟਾਂਗਰੀ ਦੇ ਬਾਹਰ ਹਨ ਪਰ ਪੱਕ ਚੁੱਕੀਆਂ ਹੋਣ ਕਰਕੇ ਅਤੇ ਪਾਣੀ ਲੰਘਣ ਕਰਕੇ 50 ਫੀਸਦੀ ਖਰਾਬ ਹੋ ਗਈਆਂ ਹਨ। ਸੰਧੂ ਨੇ ਆਖਿਆ ਕਿ 100 ਫੀਸਦੀ ਖਰਾਬ ਫਸਲਾਂ ਦਾ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ, ਉੱਥੇ ਹੀ 50 ਫੀਸਦੀ ਖਰਾਬ ਫਸਲਾਂ ਦੀ ਭਰਪਾਈ ਵੀ ਕੀਤੀ ਜਾਵੇਗੀ। ਇੰਦਰਜੀਤ ਸਿੰਘ ਸੰਧੂ ਨੇ ਪੰਚਾਂ, ਸਰਪੰਚਾਂ ਅਤੇ ਨੰਬਰਦਾਰਾਂ ਨੂੰ ਬੇਨਤੀ ਕੀਤੀ ਕਿ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਬਾਰੇ ਜਾਣੂ ਕਰਵਾਇਆ ਜਾਵੇ।
Advertisement
Advertisement