ਗੈਵੀ ਚਾਹਲ ਫਾਊਂਡੇਸ਼ਨ ਨੇ ਪਸ਼ੂਆਂ ਲਈ ਚਾਰਾ ਭੇਜਿਆ
ਪਿੰਡ ਦੁੱਧੜ ਦੀ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਅਦਾਕਾਰ ਗੈਵੀ ਚਾਹਲ ਦੇ ਸਹਿਯੋਗ ਨਾਲ ਹੜ੍ਹ ਪੀੜਤ ਲੋਕਾਂ ਦੇ ਪਸ਼ੂਆਂ ਲਈ ਚਾਰਾ ਤੇ ਤੂੜੀ ਇਕੱਤਰ ਕਰਕੇ ਅਜਨਾਲਾ ਹਲਕੇ ਵਿੱਚ ਭੇਜੀਆਂ। ਤਕਰੀਬਨ ਡੇਢ ਦਰਜਨ ਦੇ ਕਰੀਬ ਤੂੜੀ ਨਾਲ ਭਰੀਆਂ ਖੜ੍ਹੀਆਂ ਟਰਾਲੀਆਂ ’ਚੋਂ...
Advertisement
ਪਿੰਡ ਦੁੱਧੜ ਦੀ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਅਦਾਕਾਰ ਗੈਵੀ ਚਾਹਲ ਦੇ ਸਹਿਯੋਗ ਨਾਲ ਹੜ੍ਹ ਪੀੜਤ ਲੋਕਾਂ ਦੇ ਪਸ਼ੂਆਂ ਲਈ ਚਾਰਾ ਤੇ ਤੂੜੀ ਇਕੱਤਰ ਕਰਕੇ ਅਜਨਾਲਾ ਹਲਕੇ ਵਿੱਚ ਭੇਜੀਆਂ। ਤਕਰੀਬਨ ਡੇਢ ਦਰਜਨ ਦੇ ਕਰੀਬ ਤੂੜੀ ਨਾਲ ਭਰੀਆਂ ਖੜ੍ਹੀਆਂ ਟਰਾਲੀਆਂ ’ਚੋਂ ਹਰ ਰੋਜ਼ ਦੋ-ਤਿੰਨ ਟਰਾਲੀਆਂ ਵੱਖ-ਵੱਖ ਥਾਵਾਂ ਨੂੰ ਰਵਾਨਾ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਇੱਕ ਟਰਾਲੀ ਰਾਸ਼ਨ ਵੀ ਸ਼ਾਮਲ ਹੈ। ਇਸ ਮੌਕੇ ਗੈਵੀ ਚਾਹਲ ਫਾਊਂਡੇਸ਼ਨ ਦੇ ਮੈਂਬਰਾਂ ਤੇ ਗ੍ਰਾਮ ਪੰਚਾਇਤ ਦੁੱਧੜ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਕਾਰਜ ਲਈ ਪਿੰਡ ਵਾਸੀਆਂ ਵੱਲੋਂ ਵੀ ਭਰਵਾਂ ਸਹਿਯੋਗ ਮਿਲਿਆ ਹੈ। ਇਸ ਮੌਕੇ ਗੈਵੀ ਚਾਹਲ ਨੇ ਦੱਸਿਆ ਕਿ ਉਸ ਦਾ ਫਰਜ਼ ਬਣਦਾ ਹੈ ਕਿ ਗੁਰੂਆਂ ਵੱਲੋਂ ਦਰਸਾਏ ਮਾਰਗ ਅਨੁਸਾਰ ਆਪਣੀ ਕਮਾਈ ’ਚੋਂ ਮਨੁੱਖਤਾ ਦੀ ਭਲਾਈ ਲਈ ਦਸਵੰਧ ਕੱਢੇ। ਗੈਵੀ ਚਾਹਲ ਨੇ ਅਪੀਲ ਕੀਤੀ ਕਿ ਜੋ ਵੀ ਸੱਜਣ ਇਸ ਨੇਕ ਕਾਰਜ ’ਚ ਹਿੱਸਾ ਪਾਉਣਾ ਚਾਹੁੰਦਾ ਹੈ, ਉੁਹ ਗੈਵੀ ਚਾਹਲ ਫਾਊਂਡੇਸ਼ਨ ਅਤੇ ਗ੍ਰਾਮ ਪੰਚਾਇਤ ਦੁੱਧੜ ਦੇ ਨੁਮਾਇੰਦਿਆਂ ਨਾਲ ਸੰਪਰਕ ਬਣਾ ਸਕਦਾ ਹੈ। ਜੱਸੀ ਸਰਪੰਚ ਨੇ ਦੱਸਿਆ ਕਿ ਹੜ੍ਹ ਪੀੜਤ ਇਨਸਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਪਸ਼ੂਆਂ ਲਈ ਚਾਰੇ ਦੀ ਸਖ਼ਤ ਜ਼ਰੂਰਤ ਹੈ। ਇਸ ਮੌਕੇ ਆਸਟਰੇਲੀਆ ਤੋਂ ਆਏ ਗੁਰਪ੍ਰੀਤ ਸਿੰਘ ਸਰਾਂ ਨੇ ਵੀ ਸੇਵਾ ’ਚ ਹਿੱਸਾ ਪਾਇਆ। ਪਿੰਡ ਵਾਸੀਆਂ ਨੇ ਗੈਵੀ ਚਾਹਲ ਅਤੇ ਗੁਰਪ੍ਰੀਤ ਸਰਾਂ ਦਾ ਸਨਮਾਨ ਕੀਤਾ।
Advertisement
Advertisement