ਸਾਬਕਾ ਸਰਪੰਚ ਭਾਜਪਾ ’ਚ ਸ਼ਾਮਲ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਦਰਮਿਆਨ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਇਹ ਐਲਾਨ ਇੱਥੇ ਅੱਜ ਮੋਤੀ ਬਾਗ ਪੈਲੇਸ ਵਿੱਚ ਹੋਏ ਸਮਾਗਮ ਦੌਰਾਨ ਕੀਤਾ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਰਸਮੀ...
Advertisement
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਦਰਮਿਆਨ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਇਹ ਐਲਾਨ ਇੱਥੇ ਅੱਜ ਮੋਤੀ ਬਾਗ ਪੈਲੇਸ ਵਿੱਚ ਹੋਏ ਸਮਾਗਮ ਦੌਰਾਨ ਕੀਤਾ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਰਸਮੀ ਤੌਰ ’ਤੇ ਭਾਜਪਾ ’ਚ ਸ਼ਾਮਲ ਕਰਦਿਆਂ ਯੁਵਰਾਜ ਦਾ ਸਵਾਗਤ ਕੀਤਾ। ਇਸ ਦੌਰਾਨ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕੁਝ ਹੋਰ ਆਗੂਆਂ ਨੇ ਵੀ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮੋਤੀ ਮਹਿਲ ਤੋਂ ਜਾਰੀ ਬਿਆਨ ਮੁਤਾਬਕ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਸਮੇਤ ਪੰਚ ਹਰਦੀਪ ਸਿੰਘ, ਚਮਕੌਰ ਸਿੰਘ ਇੱਛੇਵਾਲ, ਤਰਖੇੜੀ ਤੋਂ ਜਗਵੀਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਪਰਨੀਤ ਕੌਰ ਨੇ ਯੁਵਰਾਜ ਸ਼ਰਮਾ ਨੂੰ ਪਾਰਟੀ ’ਚ ਸ਼ਾਮਲ ਕਰਦਿਆਂ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਚਲੈਲਾ ਜ਼ੋਨ ਤੋਂ ਉਮੀਦਵਾਰ ਐਲਾਨਿਆ।
Advertisement
Advertisement
