ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫੁੱਟਬਾਲ: ਟੈਗੋਰ ਇੰਟਰਨੈਸ਼ਨਲ ਸਕੂਲ ਨੇ ਜ਼ੋਨਲ ਟਰਾਫੀ ਜਿੱਤੀ

ਮੁਖਤਿਆਰ ਸਿੰਘ ਨੌਗਾਵਾਂ ਦੇਵੀਗੜ੍ਹ, 21 ਅਗਸਤ ਇਸ ਸਾਲ 67ਵੀਂ ਪੰਜਾਬ ਰਾਜ ਜ਼ੋਨ ਪੱਧਰੀ ਸਕੂਲ ਖੇਡਾਂ ਸ਼ੁਰੂ ਹੁੰਦਿਆਂ ਹੀ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਪੁਰ ਅਫਗਾਨਾ, ਦੇਵੀਗੜ੍ਹ ਨੇ ਪਿਛਲੇ ਸਾਲ ਤੋਂ ਚੱਲਦੀ ਆ ਰਹੀ ਆਪਣੀ ਜਿੱਤਾਂ ਦੀ ਮੁਹਿੰਮ ਨੂੰ ਅੱਗੇ ਵਧਾਇਆ ਅਤੇ ਉਮਰ...
ਟੈਗੋਰ ਇੰਟਰਨੈਸ਼ਨਲ ਸਕੂਲ ਦੀ ਜੇਤੂ ਟੀਮ ਆਪਣੇ ਕੋਚ ਨਾਲ। -ਫੋਟੋ: ਨੌਗਾਵਾਂ
Advertisement

ਮੁਖਤਿਆਰ ਸਿੰਘ ਨੌਗਾਵਾਂ

ਦੇਵੀਗੜ੍ਹ, 21 ਅਗਸਤ

Advertisement

ਇਸ ਸਾਲ 67ਵੀਂ ਪੰਜਾਬ ਰਾਜ ਜ਼ੋਨ ਪੱਧਰੀ ਸਕੂਲ ਖੇਡਾਂ ਸ਼ੁਰੂ ਹੁੰਦਿਆਂ ਹੀ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਪੁਰ ਅਫਗਾਨਾ, ਦੇਵੀਗੜ੍ਹ ਨੇ ਪਿਛਲੇ ਸਾਲ ਤੋਂ ਚੱਲਦੀ ਆ ਰਹੀ ਆਪਣੀ ਜਿੱਤਾਂ ਦੀ ਮੁਹਿੰਮ ਨੂੰ ਅੱਗੇ ਵਧਾਇਆ ਅਤੇ ਉਮਰ ਵਰਗ 19 ਸਾਲ ਤਹਿਤ ਫੁੱਟਬਾਲ ਦੀ ਜ਼ੋਨਲ ਟਰਾਫੀ ਜਿੱਤ ਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ। ਟੈਗੋਰ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਮਸੀਂਗਣ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਸਰਕਾਰੀ ਸਕੂਲ ਮਸੀਂਗਣ ਨੂੰ 3-0 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸਕੂਲ ਡਾਇਰੈਕਟਰ ਗੌਰਵ ਗੁਲਾਟੀ ਨੇ ਦੱਸਿਆ ਕਿ ਸਕੂਲ ਦੀ ਟੀਮ ਜ਼ਿਲ੍ਹਾ ਪੱਧਰ ਲਈ ਚੁਣੀ ਗਈ। ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਸਕੂਲ ਪ੍ਰਧਾਨ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕੋਚ ਪਰਦੀਪ ਵਰਮਾ ਤੇ ਉਨ੍ਹਾਂ ਦੀ ਜੇਤੂ ਟੀਮ ਨੂੰ ਵਧਾਈ ਦਿੱਤੀ।

ਖੋ-ਖੋ ਮੁਕਾਬਲੇ: ਡਾ. ਬੀ ਐੱਸ ਸੰਧੂ ਸਕੂਲ ਦੇ ਖਿਡਾਰੀ ਤੀਜੇ ਸਥਾਨ ’ਤੇ

ਡਾ. ਬੀ ਐੱਸ ਸੰਧੂ ਸਕੂਲ ਦੇ ਖਿਡਾਰੀ ਜੇਤੂ ਨਿਸ਼ਾਨ ਬਣਾਉਂਦੇ ਹੋਏ।

ਦੇਵੀਗੜ੍ਹ: ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ ਜੁਲਾਹਖੇੜੀ ਦੇ ਅੰਡਰ- 19 ਖੋ-ਖੋ ਖਿਡਾਰੀਆਂ ਨੇ ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ 67ਵੀਆਂ ਗਰਮ ਰੁੱਤ ਜ਼ੋਨਲ ਸਕੂਲ ਪੱਧਰੀ ਖੇਡਾਂ ਵਿੱਚ ਭਾਗ ਲਿਆ। ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ। ਅਧਿਕਾਰੀਆਂ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਰਾਜਿੰਦਰ ਕੌਰ ਸੰਧੂ ਅਤੇ ਚੇਅਰਮੈਨ ਹਰਦੀਪ ਸਿੰਘ ਸੰਧੂ ਨੇ ਇਨ੍ਹਾਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਜਿੱਤ ਦੀ ਵਧਾਈ ਦਿੱਤੀ। ਸਕੂਲ ਵਿੱਚ ਕਿੱਕ-ਬਾਕਸਿੰਗ, ਕਰਾਟੇ, ਵਾਲੀਬਾਲ, ਰੱਸਾਕਸ਼ੀ, ਯੋਗਾ, ਕ੍ਰਿਕਟ, ਟੇਬਲ ਟੈਨਿਸ ਤੇ ਫੁੱਟਬਾਲ ਦੀ ਵਿਸ਼ੇਸ਼ ਟਰੇਨਿੰਗ ਦਿੱਤੀ ਜਾਂਦੀ ਹੈ। -ਪੱਤਰ ਪ੍ਰੇਰਕ

Advertisement
Show comments