ਹੜ੍ਹ: ਅਕਾਲੀ ਦਲ ਦੀ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਧਰਮਹੇੜੀ ’ਚ ਖਰਾਬੇ ਦਾ ਜਾਇਜ਼ਾ
ਕਮੇਟੀ ਦੇ ਮੈਂਬਰਾਂ ’ਚ ਸਾਬਕਾ ਸੰਸਦੀ ਸਕੱਤਰ ਐੱਨਕੇ ਸ਼ਰਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਪਰਵਿੰਦਰ ਸਿੰਘ ਸੋਹਾਣਾ ਨੇ ਇਲਾਕੇ ਦੇ ਲੋਕਾਂ ਤੋਂ ਹੜ੍ਹ ਦੀ ਸਥਿਤੀ ਤੇ ਕਾਰਨਾਂ ਦੀ ਜਾਣਕਾਰੀ ਇਕੱਤਰ ਕੀਤੀ।
ਐਨਕੇ ਸ਼ਰਮਾ ਨੇ ਵੱਖ ਵੱਖ ਥਾਵਾਂ ’ਤੇ ਇਕੱਤਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵੱਲੋਂ ਹੜ੍ਹ ਪੀੜਤਾਂ ਦੀ ਬਾਂਹ ਫੜੀ ਜਾਵੇਗੀ। ਜਾਇਜ਼ਾ ਕਮੇਟੀ ਇਸ ਮੰਤਲ ਲਈ ਜ਼ਿਲ੍ਹੇ ਦੇ ਹੋਏ ਨੁਕਸਾਨ ਦਾ ਸਰਵੇ ਕਰ ਰਹੀ ਹੈ। ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਪਾਰਟੀ ਵੱਲੋਂ ਇੱਕ ਲੱਖ ਕਿੱਲੇ ਦਾ ਬੀਜ ਅਗਲੀ ਫਸਲ ਦੀ ਬਿਜਾਈ ਵਾਸਤੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਖੇਤਾਂ ਨੂੰ ਪੱਧਰ ਕਰਨ ਲਈ ਪਾਰਟੀ ਖੁਦ ਸਰਗਰਮ ਰਹੇਗੀ। ਆਗੂਆਂ ਨੇ ਹਾਂਸੀ ਬੁਟਾਣਾ ਨਹਿਰ ਦੇ ਵਿਵਾਦ ਦੇ ਹੱਲ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਸ਼ੁਤਰਾਣਾ ਦੇ ਹਲਕਾ ਇੰਚਾਰਜ ਕਬੀਰ ਦਾਸ, ਜ਼ਿਲ੍ਹਾ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ, ਅਮਰਜੀਤ ਸਿੰਘ ਪੰਜਰੱਥ, ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਸਰਕਲ ਘੱਗਾ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਸ਼ਾਹੀ ਤੇ ਨਿਰਮਲ ਸਿੰਘ ਢਿੱਲੋਂ, ਜੋਗਾ ਸਿੰਘ ਚੱਠਾ, ਹਰਚਰਨ ਸਿੰਘ ਢੀਂਡਸਾ, ਹਰਭਜਨ ਸਿੰਘ ਤੇ ਲਖਵਿੰਦਰ ਸਿੰਘ ਹਾਜ਼ਰ ਸਨ।