ਪੰਜ ਸਾਹਿਤਕਾਰਾਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ’ ਪੁਰਸਕਾਰ
ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਸਾਹਿਤਕਾਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਬਜ਼ੁਰਗ ਸਾਹਿਤਕਾਰ ਸਮਾਜ ਦਾ ਬੇਸ਼ਕੀਮਤੀ ਸਰਮਾਇਆ ਹਨ। ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਅਜਿਹੀਆਂ ਸ਼ਾਨਦਾਰ ਰਵਾਇਤਾਂ ਸਾਹਿਤਕਾਰਾਂ ਨੂੰ ਊਰਜਾ ਪ੍ਰਦਾਨ ਕਰਦੀਆਂ ਹਨ। ਉਪਕਾਰ ਸਿੰਘ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਅੱਜ ਜਿਨ੍ਹਾਂ ਪੰਜ ਸੀਨੀਅਰ ਸਾਹਿਤਕਾਰਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ, ਉਨ੍ਹਾਂ ਵਿੱਚ ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਅਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਸ਼ਾਮਲ ਹਨ। ਇਨ੍ਹਾਂ ਸਾਹਿਤਕਾਰਾਂ ਸਬੰਧੀ ਸਨਮਾਨ ਪੱਤਰ ਕਰਮਵਾਰ ਡਾ. ਹਰਗੁਣਪ੍ਰੀਤ ਸਿੰਘ, ਸ਼ਿਸ਼ਨ ਕੁਮਾਰ, ਸਤਨਾਮ ਕੌਰ ਚੌਹਾਨ, ਗੁਰਪ੍ਰੀਤ ਡਿੰਪੀ ਅਤੇ ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਪੜ੍ਹੇ। ਇਨ੍ਹਾਂ ਸ਼ਖ਼ਸੀਅਤਾਂ ਨੂੰ ਡਾ. ਸੁਰਜੀਤ ਸਿੰਘ ਖੁਰਮਾ, ਅਮਰਜੀਤ ਸਿੰਘ ਵਾਲੀਆ, ਧਰਮ ਕੰਮੇਆਣਾ, ਡਾ. ਜੀ ਐੱਸ ਆਨੰਦ, ਸਾਬਕਾ ਡੀ ਐੱਸ ਪੀ ਨਾਹਰ ਸਿੰਘ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਨੇ ਹਾਰ ਪਹਿਨਾਏ।
