ਚੋਰੀ ਤੇ ਨਸ਼ਾ ਤਸਕਰੀ ਦੇ ਦੋਸ਼ ਹੇਠ ਪੰਜ ਕਾਬੂ
ਥਾਣਾ ਘਨੌਰ ਦੀ ਪੁਲੀਸ ਨੇ ਖੇਤਾਂ ਵਿਚੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ, ਬੈਟਰੀ ਚੋਰੀ ਕਰਨ ਅਤੇ ਨਸ਼ਾ ਸਪਲਾਈ ਕਰਨ ਦੇ ਵੱਖ-ਵੱਖ ਮਾਮਲਿਆਂ ਵਿੱਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਨੌਰ ਦੇ ਡੀਐੱਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਥਾਣੇਦਾਰ ਸਾਹਿਬ...
Advertisement
ਥਾਣਾ ਘਨੌਰ ਦੀ ਪੁਲੀਸ ਨੇ ਖੇਤਾਂ ਵਿਚੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ, ਬੈਟਰੀ ਚੋਰੀ ਕਰਨ ਅਤੇ ਨਸ਼ਾ ਸਪਲਾਈ ਕਰਨ ਦੇ ਵੱਖ-ਵੱਖ ਮਾਮਲਿਆਂ ਵਿੱਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਨੌਰ ਦੇ ਡੀਐੱਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਥਾਣੇਦਾਰ ਸਾਹਿਬ ਸਿੰਘ ਸਮੇਤ ਪੁਲੀਸ ਪਾਰਟੀ ਕਾਲਜ ਮੋੜ ਘਨੌਰ ’ਚ ਮੌਜੂਦ ਸੀ ਕਿ ਤਾਂ ਮੁਖ਼ਬਰ ਖ਼ਾਸ ਦੀ ਇਤਲਾਹ ਮਿਲਣ ’ਤੇ ਦਫ਼ਤਰ ਘਨੌਰ ਦੇ ਨਾਲ ਜਾਂਦੇ ਕੱਚੇ ਰਸਤੇ ’ਤੇ ਸੁੰਨਸਾਨ ਜਗਾ ’ਤੇ ਬਣੇ ਬੇਆਬਾਦ ਕੋਠੇ ’ਤੇ ਰੇਡ ਕੀਤੀ ਗਈ ਜਿੱਥੇ ਅੰਮ੍ਰਿਤਪਾਲ ਸਿੰਘ ਵਾਸੀ ਮੰਜੋਲੀ ਜੋ ਕਿ ਲਖਵੀਰ ਸਿੰਘ ਅਤੇ ਸੰਜੇ ਵਾਸੀਆਨ ਘਨੌਰ ਨੂੰ ਨਸ਼ਾ ਦੇਣ ਆਇਆ ਸੀ, ਨੂੰ ਕਾਬੂ ਕੀਤਾ ਜਿਸ ਪਾਸੋਂ 4 ਗਰਾਮ ਚਿੱਟਾ ਬਰਾਮਦ ਕੀਤਾ ਗਿਆ ਅਤੇ ਮੁਲਜ਼ਮ ਲਖਵੀਰ ਸਿੰਘ ਚਿੱਟਾ ਪੀਣ ਲੱਗਿਆ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੰਜੇ ਪੁਲੀਸ ਨੂੰ ਦੇਖ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ 24 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਾਣੀ ਵਾਲ਼ੀ ਟੈਂਕੀ ਦੇ ਬਣੇ ਨਾਲ ਵਾਲ਼ੇ ਕਮਰੇ ਵਿਚੋਂ 2 ਨਾਮਾਲੂਮ ਵਿਅਕਤੀਆਂ ਨੇ ਇਨਵਰਟਰ ਅਤੇ ਬੈਟਰੀ ਚੋਰੀ ਕਰ ਲਈ ਸੀ ਜਿਸ ਦੀ ਤਫ਼ਤੀਸ਼ ਕਰਨ ’ਤੇ ਮੁਲਜ਼ਮ ਸੁਖਚੈਨ ਸਿੰਘ ਅਤੇ ਵਿਕਰਮ ਕੁਮਾਰ ਵਾਸੀਆਨ ਕੇਸਰੀ ਥਾਣਾ ਸਾਹਾ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਪਿੰਡ ਲੋਹ ਸਿੰਬਲੀ ਵਿੱਚ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦੇ ਮਾਮਲੇ ਵਿੱਚ ਰਵੀ ਕੁਮਾਰ ਵਾਸੀ ਲੋਹ ਸਿੰਬਲੀ ਨੂੰ ਚੋਰੀ ਕੀਤੀਆਂ ਤਾਰਾਂ ਸਬੰਧੀ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਅਦਾਲਤ ਨੇ ਰਵੀ ਕੁਮਾਰ ਨੂੰ 4 ਦਿਨ, ਸੁਖਚੈਨ ਸਿੰਘ ਅਤੇ ਵਿਕਰਮ ਨੂੰ 2 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
Advertisement
Advertisement