ਵਿੱਤੀ ਸਾਖਰਤਾ ਜਾਗਰੂਕਤਾ ਪ੍ਰੋਗਰਾਮ
ਪਟੇਲ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਰਾਜਪੁਰਾ ਵੱਲੋਂ ਭਾਰਤ ਸਰਕਾਰ ਦੁਆਰਾ ਸੇਬੀ ਦੇ ਆਦੇਸ਼ ਅਧੀਨ ਚਲਾਇਆ ਜਾਂਦਾ ‘ਵਿੱਤੀ ਸਾਖਰਤਾ ਜਾਗਰੂਕਤਾ ਪ੍ਰੋਗਰਾਮ’ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਦੀ ਅਗਵਾਈ ਹੇਠ ਆਨਲਾਈਨ ਮੋਡ ਰਾਹੀਂ ਕਰਵਾਇਆ ਗਿਆ। ਵੈਬਿਨਾਰ ਦਾ ਪ੍ਰਬੰਧ ਸਿਖਲਾਈ ਕਾਰਜਕਾਰੀ ਸ੍ਰੀਮਤੀ ਹਿਮਾਨੀ...
Advertisement
ਪਟੇਲ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਰਾਜਪੁਰਾ ਵੱਲੋਂ ਭਾਰਤ ਸਰਕਾਰ ਦੁਆਰਾ ਸੇਬੀ ਦੇ ਆਦੇਸ਼ ਅਧੀਨ ਚਲਾਇਆ ਜਾਂਦਾ ‘ਵਿੱਤੀ ਸਾਖਰਤਾ ਜਾਗਰੂਕਤਾ ਪ੍ਰੋਗਰਾਮ’ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਦੀ ਅਗਵਾਈ ਹੇਠ ਆਨਲਾਈਨ ਮੋਡ ਰਾਹੀਂ ਕਰਵਾਇਆ ਗਿਆ। ਵੈਬਿਨਾਰ ਦਾ ਪ੍ਰਬੰਧ ਸਿਖਲਾਈ ਕਾਰਜਕਾਰੀ ਸ੍ਰੀਮਤੀ ਹਿਮਾਨੀ ਸ਼ਰਮਾ, ਸਿਖਲਾਈ ਕੋਆਰਡੀਨੇਟਰ ਸ੍ਰੀਮਤੀ ਕਸ਼ਿਸ਼ ਦੱਤਾ ਅਤੇ ਸਪੀਕਰ ਸ਼੍ਰੀਮਤੀ ਨਿਹਾਰਿਕਾ ਗੁਪਤਾ (ਸੇਬੀ ਸਮਾਰਟ ਟਰੇਨਰ) ਦੁਆਰਾ ਕੀਤਾ ਗਿਆ। ਪ੍ਰੋਗਰਾਮ ਵਿੱਚ ਐੱਮਬੀਏ ਤੇ ਐੱਮਸੀਏ ਦੇ ਵਿਦਿਆਰਥੀਆਂ ਅਤੇ ਫੈਕਲਟੀ ਤੋਂ ਇਲਾਵਾ ਪੀਐੱਮਐੱਨ ਕਾਲਜ ਬੀਬੀਏ ਬੀਕਾਮ ਐੱਮਕਾਮ ਦੇ ਫੈਕਲਟੀ ਅਤੇ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਨੇ ਵੀ ਹਿੱਸਾ ਲਿਆ। ਵੈਬਿਨਾਰ ਵਿੱਚ ਨਿਵੇਸ਼ਕ ਦੀ ਜਾਗਰੂਕਤਾ ਅਤੇ ਲਾਭ ਲਈ ਵਿੱਤੀ ਯੋਜਨਾਬੰਦੀ, ਰਿਟਾਇਰਮੈਂਟ ਯੋਜਨਾਬੰਦੀ ਨਾਲ ਸਬੰਧਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਪੀਆਈਐੱਮਟੀ ਤੋਂ ਪ੍ਰੋ. ਹਰਪ੍ਰੀਤ ਕੌਰ ਅਤੇ ਪੀਐਮਐਨ ਕਾਲਜ ਤੋਂ ਡਾ. ਜੈਦੀਪ ਸਿੰਘ (ਐੱਚਓਡੀ ਕਾਮਰਸ) ਨੇ ਪੂਰੇ ਪ੍ਰੋਗਰਾਮ ਦਾ ਤਾਲਮੇਲ ਕੀਤਾ।
Advertisement
Advertisement