ਫ਼ਤਹਿ ਰੈਲੀ ਨੇ ਭਾਜਪਾ ਸਰਕਾਰ ਬਣਨ ਦੀ ਨੀਂਹ ਰੱਖੀ: ਹਰਪਾਲਪੁਰ
ਭਾਜਪਾ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰਾਜਪੁਰਾ ਦੀ ਦਾਣਾ ਮੰਡੀ ਵਿੱਚ ਕੀਤੀ ਗਈ ਕਿਸਾਨ ਮਜ਼ਦੂਰ ਫ਼ਤਹਿ ਰੈਲੀ ਵਿੱਚ ਹਲਕਾ ਘਨੌਰ ਦੇ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਨੇ ਹਲਕਾ ਘਨੌਰ ਤੋਂ ਵੱਡੇ ਕਾਫ਼ਲੇ ਨਾਲ ਸ਼ਿਰਕਤ ਕੀਤੀ। ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ...
Advertisement
ਭਾਜਪਾ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰਾਜਪੁਰਾ ਦੀ ਦਾਣਾ ਮੰਡੀ ਵਿੱਚ ਕੀਤੀ ਗਈ ਕਿਸਾਨ ਮਜ਼ਦੂਰ ਫ਼ਤਹਿ ਰੈਲੀ ਵਿੱਚ ਹਲਕਾ ਘਨੌਰ ਦੇ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਨੇ ਹਲਕਾ ਘਨੌਰ ਤੋਂ ਵੱਡੇ ਕਾਫ਼ਲੇ ਨਾਲ ਸ਼ਿਰਕਤ ਕੀਤੀ। ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਿਆਂਦੀ ਗਈ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਲੀ ਪਾਲਿਸੀ ਦਾ ਪੰਜਾਬ ਦੇ ਕਿਸਾਨਾਂ ਦੇ ਦਿਲਾਂ ’ਚ ਬਹੁਤ ਵੱਡਾ ਰੋਸ ਹੈ, ਪੰਜਾਬ ਦੇ ਕਿਸਾਨ ਲੈਂਡ ਪੂਲਿੰਗ ਪਾਲਿਸੀ ਨੂੰ ਕਿਸਾਨਾਂ ਦੀ ਜ਼ਮੀਨਾਂ ਖੋਹਣ ਵਾਲੀ ਕੋਝੀ ਚਾਲ ਮੰਨਦੇ ਹਨ, ਜਿਸ ਦਾ ਭਾਜਪਾ ਨੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਵੱਧ ਸੰਘਰਸ਼ ਕਰਕੇ ਸਰਕਾਰ ਨੂੰ ਪੁੱਠੇ ਪੈਰੀਂ ਮੁੜਨ ਲਈ ਮਜਬੂਰ ਕੀਤਾ ਹੈ। ਹਰਪਾਲਪੁਰ ਨੇ ਕਿਹਾ ਕਿ ਅੱਜ ਦੀ ਕਿਸਾਨ-ਮਜ਼ਦੂਰ ਫ਼ਤਹਿ ਰੈਲੀ ਰਾਜਪੁਰਾ ਨੇ 2027 ’ਚ ਭਾਜਪਾ ਦੀ ਸਰਕਾਰ ਬਣਨ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਪੰਜਾਬ ਵਾਸੀਆਂ ਨੂੰ ਭਾਜਪਾ ਉੱਪਰ ਵਿਸ਼ਵਾਸ ਬਣਦਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਵਿਕਾਸ ਸਿਰਫ਼ ਭਾਜਪਾ ਹੀ ਕਰਵਾ ਸਕਦੀ ਹੈ ਜਿਸ ਕਾਰਨ ਪੰਜਾਬ ਦੇ ਸਾਰੇ ਪਿੰਡਾਂ ਵਿਚ ਭਾਜਪਾ ਦੇ ਹੱਕ ਵਿਚ ਸਮਰਥਨ ਜੁੜਨਾ ਸ਼ੁਰੂ ਹੋ ਗਿਆ ਹੈ।
Advertisement
Advertisement