ਡੀ ਸੀ ਦੇ ਮੀਟਿੰਗ ’ਚ ਨਾ ਪਹੁੰਚਣ ਤੋਂ ਕਿਸਾਨ ਖਫ਼ਾ
ਮੀਟਿੰਗ ’ਚ ਬੂਟਾ ਸਿੰਘ ਸ਼ਾਦੀਪੁਰ, ਬਲਰਾਜ ਜੋਸ਼ੀ, ਇਕਬਾਲ ਮੰਡੋਲੀ ਧਰਮਪਾਲ ਸੀਲ, ਪਵਨ ਸ਼ੋਗਲਪੁਰ, ਸੁਖਵਿੰਦਰ ਤੁਲੇਵਾਲ, ਜਸਵੀਰ ਖੇੜੀ, ਰਾਜ ਕਿਸ਼ਨ ਨੂਰਖੇੜੀਆਂ, ਗੁਰਵਿੰਦਰ ਧੂੰਮਾਂ, ਬਲਜੀਤ ਸਿੰਘ, ਸੁਖਮਿੰਦਰ ਬਾਰਨ, ਦਵਿੰਦਰ ਪੂਨੀਆ ਗੁਰਵਿੰਦਰ ਦੇਧਨਾ ਅਤੇ ਮੁਖਤਿਆਰ ਸਿੰਘ ਹਾਜ਼ਰ ਸਨ।
ਮੋਰਚੇ ਦੇ ਆਗੂ ਦਵਿੰਦਰ ਪੂਨੀਆ ਨੇ ਦੱਸਿਆ ਕਿ ਕਿਸਾਨਾਂ ਦੀ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਡੀ ਸੀ ਨੂੰ ਉਡੀਕਣ ਦੇ ਬਾਵਜੂਦ ਰਸਮੀ ਗੱਲਬਾਤ ਦੌਰਾਨ ਕੋਈ ਸਾਰਥਕ ਸਿੱਟਾ ਨਾ ਨਿਕਲਿਆ। ਡੇਢ ਘੰਟੇ ਦੀ ਉਡੀਕ ਤੋਂ ਬਾਅਦ ਡੀ ਸੀ ਦਾ ਸੁਨੇਹਾ ਮਿਲਿਆ ਕਿ ਉਹ ਕਿਸੇ ਹੋਰ ਰੁਝੇਵੇਂ ਕਾਰਨ ਅੱਜ ਸਮਾਂ ਨਹੀਂ ਦੇ ਪਾਉਣਗੇ, ਜਿਸ ਕਾਰਨ ਕਿਸਾਨ ਆਗੂਆਂ ’ਚ ਰੋਹ ਭਖ਼ ਗਿਆ। ਆਗੂਆਂ ਨੇ ਕਿਸਾਨੀ ਮਸਲਿਆਂ ਪ੍ਰਤੀ ਸੰਜੀਦਗੀ ਨਾ ਦਿਖਾਉਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ।
ਮੋਰਚੇ ਦੇ ਆਗੂ ਦਵਿੰਦਰ ਪੂਨੀਆ ਨੇ ਕਿਹਾ ਕਿ ਕਿਸਾਨ ਡੀਏਪੀ ਦੀ ਘਾਟ ਪੂਰੀ ਕਰਨ, ਪਰਾਲੀ ਦਾ ਨਿਬੇੜਾ, ਕੇਸ ਦਰਜ ਕਰਨ ਤੋਂ ਰੋਕਣ, ਖਰੀਦੇ ਗਏ ਝੋਨੇ ਦੀ ਨਿਯਮਤ ਅਦਾਇਗੀ, ਨਮੀ ਦੀ ਮਾਤਰਾ ਸਰਕਾਰੀ ਏਜੰਸੀਆਂ ਤੋਂ ਚੈੱਕ ਕਰਵਾਉਣ, ਬਦਰੰਗ ਝੋਨੇ ਦੇ ਰੇਟ ’ਤੇ ਕੱਟ ਰੁਕਵਾਉਣ, ਬੌਨੇ ਰੋਗ ਨਾਲ ਨੁਕਸਾਨੇ ਝੋਨੇ ਦਾ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ।