ਸ਼੍ਰੋਮਣੀ ਅਕਾਲੀ ਦਲ ਵੱਲੋਂ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਡੀਜ਼ਲ ਦੀ ਸੇਵਾ
ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਦਾ ਦੇਖ ਕੇ ਕਿਸਾਨ ਬੰਨ੍ਹਾਂ ਨੂੰ ਰੁੜ੍ਹਨ ਤੋਂ ਬਚਾਉਣ ਲਈ ਜੇਸੀਬੀ ਮਸ਼ੀਨਾਂ ਅਤੇ ਟਰੈਕਟਰਾਂ ਨਾਲ ਮਜ਼ਬੂਤ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਮੌਕੇ ’ਤੇ ਪੁੱਜ ਕੇ ਡੀਜ਼ਲ ਦੀ ਸੇਵਾ ਕੀਤੀ ਹੈ।
ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਹਰਿਆਊ ਤੇ ਅਜੈਬ ਸਿੰਘ ਮੱਲੀ ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਵੱਖ-ਵੱਖ ਬੰਨ੍ਹਾਂ ਦਾ ਦੌਰਾ ਕਰਕੇ ਮਜ਼ਬੂਤੀ ਕਰ ਰਹੇ ਮਤੌਲੀ ਅਤੇ ਤੇਈਪੁਰ ਦੇ ਕਿਸਾਨਾਂ ਨੂੰ 500 ਲਿਟਰ, ਸ਼ੁਤਰਾਣਾ ਵਾਲੇ ਬੰਨ੍ਹ ਮਜ਼ਬੂਤੀ ਕਰਨ ਵਾਲੇ ਕਿਸਾਨਾਂ ਨੂੰ 400 ਲਿਟਰ, ਅਤੇ ਅਰਨੇਟੂ ਬਾਦਸ਼ਾਹਪੁਰ ਦੇ ਕਿਸਾਨਾਂ ਨੂੰ 800 ਲਿਟਰ ਡੀਜ਼ਲ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਪਾਰਟੀ ਵੱਲੋਂ ਹਰ ਸੰਭਵ ਮਦਦ ਦੇਣ ਦੇ ਜਾਰੀ ਨਿਰਦੇਸ਼ ਦਿੱਤੇ ਹਨ । ਉਨ੍ਹਾਂ ਕਿਹਾ ਹੈ ਕਿ ਜਿਹੜਾ ਕੰਮ ਕਿਸਾਨ ਕਰ ਰਹੇ ਹਨ ਇਹ ਸਰਕਾਰ ਨੇ ਕਰਨਾ ਹੁੰਦਾ ਹੈ। ਉਨ੍ਹਾਂ ਨਾਲ ਹਲਕਾ ਲਹਿਰਾ ਦੇ ਇੰਚਾਰਜ ਗਗਨਦੀਪ ਖੰਡੇਬਾਦ, ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸਰਪੰਚ ਸੰਦੀਪ ਸਿੰਘ ਤੇਈਪੁਰ, ਜੋਗਿੰਦਰ ਸਿੰਘ ਬਾਵਾ ਸ਼ੇਰਗੜ੍ਹ, ਦਲਜੀਤ ਸਿੰਘ ਗਲੌਲੀ, ਦਲਵੀਰ ਸਿੰਘ ਠਰੂਆ ਜਗਤਾਰ ਸਿੰਘ ਕਾਂਗਥਲ, ਫਤਿਹ ਸਿੰਘ, ਬੂਟਾ ਸਿੰਘ ਲਾਲਕਾ ਸ਼ੁਤਰਾਣਾ, ਲਖਵਿੰਦਰ ਸਿੰਘ ਠਰੂਆ, ਮਹਿਲ ਸਿੰਘ ਡਰੌਲੀ, ਨਿਧਾਨ ਸਿੰਘ, ਸੁਖਜੀਤ ਸਿੰਘ ਬਕਰਾਹਾ, ਗੁਰਬਚਨ ਸਿੰਘ, ਰਣਜੀਤ ਸਿੰਘ ਹੀਰਾ, ਗੁਰਨਾਮ ਵੜੈਚ ਆਦਿ ਹਾਜ਼ਰ ਸਨ।