ਕਿਸਾਨਾਂ ਨੂੰ ਖੁੱਲ੍ਹਵਾਉਣਾ ਪਿਆ ਮੋਮੀਆਂ ਡਰੇਨ ਦਾ ਖਰਾਬ ਗੇਟ
ਪਿਛਲੇ ਤਿੰਨ ਦਿਨਾਂ ਤੋਂ ਨੱਕੋ ਨੱਕ ਭਰ ਕੇ ਚੱਲ ਰਹੀ ਮੋਮੀਆਂ ਡਰੇਨ ਦਾ ਖਰਾਬ ਗੇਟ ਕਿਸਾਨਾਂ ਨੇ ਖ਼ੁਦ ਵੱਡੀ ਮਸ਼ੀਨ ਮੰਗਵਾ ਕੇ ਖੋਲ੍ਹਿਆ ਜਦਕਿ ਡਰੇਨ ਵਿਭਾਗ ਦੇ ਅਧਿਕਾਰੀ ਭਲਵਾਨੀ ਗੇੜਾ ਮਾਰਨ ਉਪਰੰਤ ਤੁਰਦੇ ਬਣੇ। ਇਸ ਮੌਕੇ ਸਤਪਾਲ ਸਿੰਘ, ਅਜੈਬ ਸਿੰਘ,...
Advertisement
ਪਿਛਲੇ ਤਿੰਨ ਦਿਨਾਂ ਤੋਂ ਨੱਕੋ ਨੱਕ ਭਰ ਕੇ ਚੱਲ ਰਹੀ ਮੋਮੀਆਂ ਡਰੇਨ ਦਾ ਖਰਾਬ ਗੇਟ ਕਿਸਾਨਾਂ ਨੇ ਖ਼ੁਦ ਵੱਡੀ ਮਸ਼ੀਨ ਮੰਗਵਾ ਕੇ ਖੋਲ੍ਹਿਆ ਜਦਕਿ ਡਰੇਨ ਵਿਭਾਗ ਦੇ ਅਧਿਕਾਰੀ ਭਲਵਾਨੀ ਗੇੜਾ ਮਾਰਨ ਉਪਰੰਤ ਤੁਰਦੇ ਬਣੇ। ਇਸ ਮੌਕੇ ਸਤਪਾਲ ਸਿੰਘ, ਅਜੈਬ ਸਿੰਘ, ਸੰਤੋਖ ਸਿੰਘ, ਯੁਵਰਾਜ ਸਿੰਘ ਬਾਠ ਅਤੇ ਤਰਲੋਕ ਸਿੰਘ ਨੇ ਦੱਸਿਆ ਕਿ ਮੋਮੀਆਂ ਡਰੇਨ ਦਾ ਖ਼ਰਾਬ ਗੇਟ ਖੋਲ੍ਹਣ ਲਈ ਡਰੇਨ ਵਿਭਾਗ ਦੇ ਅਧਿਕਾਰੀਆਂ ਦੇ ਤਰਲੇ ਮਾਰੇ ਗਏ ਸਨ ਪਰ ਅਧਿਕਾਰੀਆਂ ਦੇ ਫੋਕੇ ਲਾਰਿਆਂ ਤੋਂ ਸਿਵਾਏ ਪੱਲੇ ਕੱਖ ਨਹੀਂ ਪਿਆ। ਕਿਸਾਨਾਂ ਨੇ ਕਿਹਾ ਕਿ ਦੂਸਰੇ ਪਾਸੇ ਘੱਗਰ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ, ਡਰ ਹੈ ਕਿ ਜੇਕਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਡਰੇਨ ਉਛਲਣ ਮਗਰੋਂ ਬਾਹਰ ਪਾਣੀ ਕੱਢੇਗੀ ਜਿਸ ਨਾਲ ਕਈ ਪਿੰਡਾਂ ਦਾ ਝੋਨਾ ਡੁੱਬ ਸਕਦਾ ਹੈ। ਇਸ ਲਈ ਹੁਣ ਕਿਸਾਨਾਂ ਵੱਲੋਂ ਆਪਣੇ ਤੌਰ ’ਤੇ ਪਹਿਲਾਂ ਚੇਨ ਕੁੱਪੀਆਂ ਨਾਲ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਸਫ਼ਲ ਨਹੀਂ ਹੋਏ ਤਾਂ ਖਨੌਰੀ ਤੋਂ ਦਸ ਹਜ਼ਾਰ ਰੁਪਏ ਕਿਰਾਇਆ ਦੇ ਕੇ ਹਾਈਡਰੋ ਮਸ਼ੀਨ ਲਿਆ ਕੇ ਗੇਟ ਖੋਲ੍ਹੇ ਗਏ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਅਜਿਹੇ ਗੇੜੇ ਦਾ ਕੀ ਲਾਭ, ਜਦੋਂ ਮਸ਼ੀਨ ਦਾ ਕਿਰਾਇਆ ਕਿਸਾਨਾਂ ਨੂੰ ਪੱਲਿਉਂ ਦੇਣਾ ਪੈਣਾ ਸੀ। ਡਰੇਨ ਦਾ ਗੇਟ ਖੋਲ੍ਹਣ ਮੌਕੇ ਹਰਦੀਪ ਸਿੰਘ, ਅਵਤਾਰ ਸਿੰਘ, ਪੰਕਜ ਕੁਮਾਰ, ਰਜਿੰਦਰ ਸਿੰਘ, ਭਗਵਾਨ ਸਿੰਘ, ਚਮਕੌਰ ਸਿੰਘ, ਸੁਖਪਾਲ ਸਿੰਘ, ਜਸਮਤ ਰਾਮ, ਨਿਰਮਲ ਸਿੰਘ, ਅਬਲ ਰਾਮ, ਅਮਰੀਕਾ ਸਿੰਘ, ਨਿਰਭੈ ਸਿੰਘ, ਰਾਜ ਸਿੰਘ ਤੇ ਮਨਜੀਤ ਸਿੰਘ ਆਦਿ ਮੌਜੂਦ ਸਨ।
ਜੇਈ ਨੂੰ ਭੇਜ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ: ਐੱਸਡੀਓ
Advertisementਡਰੇਨ ਵਿਭਾਗ ਐੱਸਡੀਓ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਦੇ ਖਰਾਬ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸਦੀ ਇੱਕ ਗਰਾਰੀ ਟੁੱਟ ਜਾਣ ਕਾਰਨ ਇਹ ਖੋਲ੍ਹਿਆ ਨਹੀਂ ਜਾ ਸਕਿਆ। ਉਨ੍ਹਾਂ ਦੱਸਿਆ ਕਿ ਗੇਟ ਦੀ ਰਿਪੇਅਰ ਕਰਨ ਵਾਲੇ ਕਾਰੀਗਰ ਨੇ ਗੇਟ ਦਾ ਜਾਇਜ਼ਾ ਲੈ ਕੇ ਦੱਸਿਆ ਕਿ ਇਸ ਨੂੰ ਠੀਕ ਕਰਨ ’ਤੇ ਕੁਝ ਦਿਨ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਵਿੱਚ ਵਧਦੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਕੋਈ ਖ਼ਤਰਾ ਮੁੱਲ ਨਹੀਂ ਲਿਆ ਜਾ ਸਕਦਾ, ਇਸੇ ਲਈ ਜੇਈ ਨੂੰ ਭੇਜ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ।
Advertisement