ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 1.25 ਕਰੋੜ ਦਾ ਜੁਰਮਾਨਾ
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਆਈ ਐੱਸ ਆਰ ਓ) ਦੇ ਅੰਕੜਿਆਂ ਅਨੁਸਾਰ ਇਸ ਸੀਜ਼ਨ ਦੌਰਾਨ ਪੰਜਾਬ ਵਿੱਚ 5114 ਕਿਸਾਨਾਂ ਨੇ ਪਰਾਲੀ ਸਾੜੀ ਹੈ, ਪਿਛਲੇ ਸਾਲ 10479 ਕਿਸਾਨਾਂ ਨੇ ਪਰਾਲੀ ਸਾੜੀ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਇਸ ਸੀਜ਼ਨ ਵਿਚ 2391 ਕਿਸਾਨਾਂ ਨੇ ਪਰਾਲੀ ਸਾੜੀ ਜਿਨ੍ਹਾਂ ਨੂੰ 1 ਕਰੋੜ 25 ਲੱਖ ਤੇ 85 ਹਜ਼ਾਰ ਜੁਰਮਾਨਾ ਕੀਤਾ ਗਿਆ। ਇਸ ਵਿੱਚੋਂ 65 ਲੱਖ 5 ਹਜ਼ਾਰ ਰੁਪਏ ਵਸੂਲ ਕੀਤੇ ਗਏ ਹਨ। ਅੰਮ੍ਰਿਤਸਰ ਦੇ ਕਿਸਾਨਾਂ ਨੂੰ 6 ਲੱਖ 30 ਹਜ਼ਾਰ ਦਾ ਜੁਰਮਾਨਾ ਹੋਇਆ, ਸਭ ਤੋਂ ਵੱਧ ਜੁਰਮਾਨਾ 17 ਲੱਖ 75 ਹਜ਼ਾਰ ਫ਼ਿਰੋਜ਼ਪੁਰ ਦੇ ਕਿਸਾਨਾਂ ਨੂੰ ਕੀਤਾ ਗਿਆ, ਮੁਕਤਸਰ ਨੂੰ 11 ਲੱਖ 60 ਹਜ਼ਾਰ, ਤਰਨਤਾਰਨ ਨੂੰ 11 ਲੱਖ 35 ਹਜ਼ਾਰ, ਸੰਗਰੂਰ ਨੂੰ 10 ਲੱਖ 65 ਹਜ਼ਾਰ ਰੁਪਏ, ਮੋਗਾ 10 ਲੱਖ 90 ਹਜ਼ਾਰ, ਮੋਗਾ ਦੇ ਕਿਸਾਨਾਂ ਤੋਂ ਇਕ ਰੁਪਿਆ ਵੀ ਨਹੀਂ ਵਸੂਲਿਆ, ਪਟਿਆਲਾ 9 ਲੱਖ 50 ਹਜ਼ਾਰ, ਬਠਿੰਡਾ 6 ਲੱਖ 65 ਹਜ਼ਾਰ, ਬਰਨਾਲਾ 3 ਲੱਖ 55 ਹਜ਼ਾਰ, ਫ਼ਾਜ਼ਿਲਕਾ 5 ਲੱਖ 65 ਹਜ਼ਾਰ, ਮਲੇਰਕੋਟਲਾ 3 ਲੱਖ 95 ਹਜ਼ਾਰ, ਮਾਨਸਾ 6 ਲੱਖ 75 ਹਜ਼ਾਰ, ਗੁਰਦਾਸਪੁਰ 2 ਲੱਖ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
ਇਸ ਸੀਜ਼ਨ ਵਿਚ ਸਭ ਤੋਂ ਵੱਧ ਪਰਾਲੀ ਤਰਨ ਤਾਰਨ ’ਚ 696 ਥਾਵਾਂ ’ਤੇ ਸਾੜੀ ਗਈ ਜਦ ਕਿ ਸੰਗਰੂਰ ਵਿੱਚ 695 ਕਿਸਾਨਾਂ ਨੇ ਪਰਾਲੀ ਸਾੜੀ, ਫ਼ਿਰੋਜ਼ਪੁਰ ਵਿੱਚ 548, ਮਾਨਸਾ ’ਚ 306, ਮੋਗਾ ’ਚ 332, ਮੁਕਤਸਰ ’ਚ 376, ਪਟਿਆਲਾ ’ਚ 235, ਬਠਿੰਡਾ ’ਚ 369, ਅੰਮ੍ਰਿਤਸਰ ’ਚ 315, ਫ਼ਾਜ਼ਿਲਕਾ ’ਚ 271 ਕਿਸਾਨਾਂ ਨੇ ਪਰਾਲੀ ਸਾੜੀ।
1512 ਨੋਡਲ ਅਫ਼ਸਰਾਂ ਨੂੰ ਨੋਟਿਸ
ਇਸ ਸੀਜ਼ਨ ਵਿਚ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਏ ਗਏ ਸੁਪਰਵਾਈਜ਼ਰ ਤੇ ਨੋਡਲ ਅਫ਼ਸਰਾਂ ’ਤੇ ਵੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ। ਇਸ ਤਹਿਤ 1512 ਨੋਡਲ ਅਫ਼ਸਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
