ਪੁੱਡਾ ਗਰਾਊਂਡ ’ਚ ਹੋਵੇਗੀ ਕਿਸਾਨ ਕਾਨਫਰੰਸ: ਦਰਸ਼ਨ ਪਾਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਪਾਤੜਾਂ ਦੀ ਮੀਟਿੰਗ ਸੁਖਦੇਵ ਸਿੰਘ ਹਰਿਆਊ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਹੋਈ। ਇਸ ਵਿੱਚ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਬਲਾਕ ਪਾਤੜਾਂ ਦੇ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ 26 ਨੂੰ ਚੰਡੀਗੜ੍ਹ ਹੋਣ ਵਾਲੀ ਕਿਸਾਨ ਰੈਲੀ ਵਿਚ ਵੱਧ ਤੋਂ ਵੱਧ ਕਿਸਾਨ ਨੂੰ ਲੈ ਕੇ ਪਹੁੰਚਣਗੇ।
ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਇੱਕ ਵਿਸ਼ਾਲ ਕਿਸਾਨ ਕਾਨਫਰੰਸ ਪੁੱਡਾ ਗਰਾਊਂਡ ਪਟਿਆਲਾ ਵਿੱਚ ਕੀਤੀ ਜਾਵੇਗੀ, ਜਿਸ ਦਾ ਮਕਸਦ ਹੈ ਸੰਘਰਸ਼ ਨੂੰ ਮਜ਼ਬੂਤ ਕਰਨਾ ਹੈ। ਬਲਾਕ ਇੰਚਾਰਜ ਸੁਖਦੇਵ ਸਿੰਘ ਹਰਿਆਊ ਨੇ ਦੱਸਿਆ ਕਿ ਅਗਲੀ ਮੀਟਿੰਗ ਵਿੱਚ ਬਲਾਕ ਦਾ ਜਨਰਲ ਸਕੱਤਰ ਵੀ ਚੁਣ ਕੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਪ੍ਰਗਟ ਸਿੰਘ ਭੂਤਗੜ੍ਹ, ਮੁਖਤਿਆਰ ਸਿੰਘ ਹਰਿਆਊ, ਨਿਰਭੈ ਸਿੰਘ ਪੈਂਦ, ਜਗਤਾਰ ਸਿੰਘ ਚਿੱਚੜਵਾਲ, ਭਗਵਾਨ ਸਿੰਘ ਕੰਗਥਾਲਾ, ਬਲਜੀਤ ਸਿੰਘ, ਗੁਰਬਖ਼ਸ਼ ਸਿੰਘ, ਜੋਗੀੰਦਰ ਸਿੰਘ ਦੁਗਾਲ, ਸੁਰਜੀਤ ਸਿੰਘ, ਗੁਰਸਾਹਿਬ ਸਿੰਘ, ਮੇਜਰ ਸਿੰਘ, ਭੁਪਿੰਦਰ ਸਿੰਘ, ਹਰਪਾਲ ਸਿੰਘ ਸ਼ੁਤਰਾਣਾ, ਬਲਬੀਰ ਸਿੰਘ ਸ਼ੁਤਰਾਣਾ, ਬਲਵਿੰਦਰ ਸਿੰਘ ਸ਼ੁਤਰਾਣਾ, ਹਰਮੇਲ ਸਿੰਘ, ਕਸ਼ਮੀਰ ਸਿੰਘ ਹਰਿਆਊ, ਨਰਾਤਾ ਸਿੰਘ, ਮਹਿੰਦਰ ਸਿੰਘ ਸ਼ੁਤਰਾਣਾ, ਬਲਦੇਵ ਸਿੰਘ, ਕਸ਼ਮੀਰ ਕੌਰ, ਸਤਵਿੰਦਰ ਕੌਰ, ਮਹਿੰਦਰ ਕੌਰ, ਜਸਬੀਰ ਕੌਰ ਅਤੇ ਪਰਮਜੀਤ ਕੌਰ ਮੌਜੂਦ ਸਨ।
