ਮੰਡੀਆਂ ’ਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਦਿੱਕਤ ਨਹੀਂ ਆਵੇਗੀ: ਹਡਾਣਾ
ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਅੱਜ ਇੱਥੇ ਪੀ ਆਰ ਟੀ ਸੀ ਦੇ ਚੇਅਰਮੈਨ ਅਤੇ ‘ਆਪ’ ਦੇ ਸਨੌਰ ਤੋਂ ਨਵ-ਨਿਯੁਕਤ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦਾ ਸਨਮਾਨਤ ਕੀਤਾ ਗਿਆ। ਇਸ ਦੌਰਾਨ ਹਡਾਣਾ ਨੇ ਕਿਹਾ ਕਿ ਝੋਨੇ ਦੀ ਖਰੀਦ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੰਡੀਆਂ ਵਿੱਚ ਕਿੱਸੇ ਵੀ ਮੁਸ਼ਕਿਲ ਦਾ ਸਹਾਮਣਾ ਨਹੀਂ ਕਰਨ ਦਿੱਤਾ ਜਾਵੇਗਾ । ਸਰਕਾਰ ਆੜ੍ਹਤੀਆਂ ਦੀਆਂ ਮੰਗਾਂ ਬਾਰੇ ਵਿਚਾਰ ਕਰ ਰਹੀ ਹੈ ਜਿਨ੍ਹਾਂ ਨੂੰ ਛੇਤੀ ਮੰਨ ਲਿਆ ਜਾਵੇਗਾ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਗੁਰਮੇਜ਼ ਸਿੰਘ, ਪ੍ਰਕਾਸ਼ ਗਰਗ, ਰਾਜਵਿੰਦਰ ਡਾਣਾ, ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਮੀਰਾਂਪੁਰ, ਭੁਪਿੰਦਰ ਸਿੰਘ ਜੱਜ, ਜੀਤ ਸਿੰਘ ਮੀਰਾਂਪੁਰ, ਗੁਰਮੇਲ ਫਰੀਦਪੁਰ, ਭੁਨਰਹੇੜੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਧਾਦੀਆਂ, ਸਵਰਨ ਸਿੰਘ ਰਾਣਵਾਂ, ਰਾਮ ਗੁਪਤਾ, ਜਸਪਾਲ ਸਿੰਗਲਾ, ਪੂਰਨ ਚੰਦ, ਗਣੇਸ਼ੀ ਲਾਲ, ਛਬੀਲ ਦਾਸ, ਯੋਗਰਾਜ, ਜਗਦੀਸ਼ ਕੁਮਾਰ, ਅੰਕੁਰ ਗਰਗ, ਸੋਨੂੰ ਸਿੰਗਲਾ, ਜਤਿੰਦਰ ਗਰਗ, ਪ੍ਰਦੀਪ ਜੋਸਨ ਪ੍ਰਧਾਨ ਨਗਰ ਕੋਂਸਲ ਸਨੌਰ, ਤਰਸੇਮ ਕੋਟਲਾ, ਚੇਅਰਮੈਨ ਪਵਨ ਕੁਮਾਰ ਸਿੰਗਲਾ ਆਦਿ ਵੀ ਸ਼ਾਮਲ ਸਨ।