ਕਿਸਾਨ ਆਗੂਆਂ ਨੇ ਘਰਾਂ ’ਚੋਂ ਸਮਾਰਟ ਮੀਟਰ ਲਾਹੇ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਆਜ਼ਾਦ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਬਿਜਲੀ ਐਕਟ 2025 ਰੱਦ ਕਰਾਉਣ ਲਈ ਚਿੱਪ ਵਾਲੇ ਮੀਟਰ ਲਾਹੇ ਜਾ ਰਹੇ ਹਨ। ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਬਿੱਲ ਦੇ ਵਿਰੋਧ ਵਿੱਚ ਬਲਾਕ ਪਾਤੜਾਂ ਦੇ ਪਿੰਡਾਂ...
Advertisement
ਭਾਰਤੀ ਕਿਸਾਨ ਯੂਨੀਅਨ (ਏਕਤਾ)-ਆਜ਼ਾਦ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਬਿਜਲੀ ਐਕਟ 2025 ਰੱਦ ਕਰਾਉਣ ਲਈ ਚਿੱਪ ਵਾਲੇ ਮੀਟਰ ਲਾਹੇ ਜਾ ਰਹੇ ਹਨ। ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਬਿੱਲ ਦੇ ਵਿਰੋਧ ਵਿੱਚ ਬਲਾਕ ਪਾਤੜਾਂ ਦੇ ਪਿੰਡਾਂ ਭੂਤਗੜ੍ਹ, ਬੂਰੜ, ਨਿਆਲ, ਘੱਗਾ ਵਿੱਚੋਂ 30-35 ਮੀਟਰ ਪੱਟੇ ਗਏ ਹਨ। ਉਨ੍ਹਾਂ ਕਿਹਾ ਕਿ 17 ਤੇ 18 ਦਸੰਬਰ ਨੂੰ ਦੋ ਦਿਨਾਂ ਲਈ ਡੀ ਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਗਾਏ ਜਾਣਗੇ, 19 ਦਸੰਬਰ ਨੂੰ ਰੇਲਵੇ ਟਰੈਕ ’ਤੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਬਿੱਲ ਵਾਪਸ ਨਾ ਲਿਆ ਤਾਂ ਸੰਘਰਸ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਕਿਹਾ ਕਿ ਪਿੰਡ ਬੂਰੜ ਅਤੇ ਭੂਤਗੜ੍ਹ ਦੇ ਸਮਾਰਟ ਮੀਟਰ ਐੱਸ.ਡੀ.ਓ. ਸਿਟੀ ਪਾਤੜਾਂ, ਭਗਵਾਨ ਸ਼ਰਮਾ ਦੇ ਦਫ਼ਤਰ, ਪਿੰਡ ਨਿਆਲ ਤੇ ਘੱਗਾ ਦੇ ਸਮਾਰਟ ਮੀਟਰ ਐੱਸ.ਡੀ.ਓ. ਦਿਹਾਤੀ ਪਾਤੜਾਂ ਦੇ ਦਫ਼ਤਰ ਵਿੱਚ ਜਮ੍ਹਾਂ ਕਰਵੇ ਹਨ। ਇਸ ਮੌਕੇ ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ, ਪ੍ਰਿਤਪਾਲ ਸਿੰਘ ਤੰਬੂਵਾਲਾ, ਬੂਟਾ ਸਿੰਘ ਤੰਬੂ ਵਾਲਾ, ਹਰਜੀਤ ਸਿੰਘ, ਨਿਸਾਨ ਸਿੰਘ ਬੂਰੜ, ਤਾਰਾ ਸਿੰਘ, ਦਿਆਲ ਸਿੰਘ, ਗੁਰਜੰਟ ਸਿੰਘ ਅਤੇ ਲਾਲ ਸਿੰਘ ਨਿਆਲ ਆਦਿ ਮੌਜੂਦ ਸਨ।
Advertisement
Advertisement
